Wednesday, March 4, 2026

ਸ਼ਿੰਦਰਪਾਲ ਸਿੰਘ ਬੌਬੀ ਕੰਬੋਜ `ਫਖਰ-ਏ-ਕੰਬੋਜ ਸਮਾਜ` ਅੇਵਾਰਡ ਨਾਲ ਸਨਮਾਨਿਤ

PPN1202201906ਜੰਡਿਆਲਾ ਗੁਰੁ, 1 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਜੰਡਿਆਲਾ ਗੁਰੂ ਦੀ ਨਾਮਵਰ ਸੰਸਥਾ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੂੰ ਅੰਮ੍ਰਿਤਸਰ ਕੰਬੋਜ ਸਭਾ ਵਲੋਂ ਉਨ੍ਹਾਂ ਨੂੰ `ਫਖਰ-ਏ-ਕੰਬੋਜ ਸਮਾਜ` ਨਾਲ ਸਨਮਾਨਿਤ ਕੀਤਾ ਗਿਆ।ਕੰਬੋਜ ਭਾਈਚਾਰੇ ਲਈ ਕੀਤੀਆਂ ਸੇਵਾਵਾਂ, ਸ਼ਹੀਦ ਉਧਮ ਸਿੰਘ ਜੀ ਦਾ ਆਦਮਕੱਦ ਬੁੱਤ ਜੱਲਿਆਂ ਵਾਲਾ ਬਾਗ ਵਿੱਚ ਸਥਾਪਤ ਕਰਨ ਅਤੇ ਸ਼ਹੀਦ ਉਧਮ ਸਿੰਘ ਦੀ ਤਸਵੀਰ ਪਾਰਲੀਮੈਂਟ ਦੀ ਗੈਲਰੀ ਵਿੱਚ ਲਗਵਾਉਣ ਵਰਗੇ ਉਪਰਾਲੇ ਕਰਨ ਹਿੱਤ ਬੌਬੀ ਕੰਬੋਜ ਨੂੰ ਇਹ ਐਵਾਰਡ ਅਤੇ ਸ਼ਾਲ ਦੇ ਕੇ ਸਨਮਾਨਿਤ ਕਰਨ ਵਿੱਚ ਸਭਾ ਦੇ ਪ੍ਰਧਾਨ ਹਰਕੀਰਤ ਸਿੰਘ ਢੋਟ, ਵਾਈਸ ਪ੍ਰਧਾਨ ਕ੍ਰਿਪਾਲ ਸਿੰਘ ਰਾਮ ਦਿਵਾਲੀ, ਖਜਾਨਚੀ ਅਮਰਜੀਤ ਸਿੰਘ, ਸੇਂਟ ਸੋਲਜ਼ਰ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਸਮੇਤ ਲੱਗਭਗ 100 ਸਭਾ ਦੇ ਮੈਬਰਾਂ ਨੇ ਭਾਗ ਲਿਆ। ਇਸ ਸਮੇਂ ਦੌਲਤ ਰਾਮ ਕੰਬੋਜ ਸਰਪ੍ਰਸਤ, ਹਰਮੀਤ ਸਿੰਘ ਪੰਮਾ ਸਕੱਤਰ, ਜੋਗਿੰਦਰਪਾਲ ਸਿੰਘ ਵਾਈਸ ਪ੍ਰਧਾਨ ਸਮੇਤ ਉਨ੍ਹਾਂ ਸਾਰੇ ਉਦਮੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸ਼ਹੀਦ ਦਾ ਬੁੱਤ ਜੱਲਿਆਂ ਵਾਲਾ ਬਾਗ ਵਿੱਚ ਲਗਾਉਣ ਲਈ ਸੇਵਾਵਾਂ ਦਿੱਤੀਆਂ ਸਨ ।
ਇਸ ਸਮੇਂ ਕ੍ਰਿਪਾਲ ਸਿੰਘ ਰਾਮ ਦਿਵਾਲੀ, ਮਲਕੀਤ ਸਿੰਘ, ਮਲਕੀਤ ਸਿੰਘ ਬੱਬੂ ਨੂੰ ਸੀਨੀਅਰ ਵਾਈਸ ਪ੍ਰਧਾਨ ਸਰਬ ਕੰਬੋਜ ਸਮਾਜ, ਹਰਦੀਪ ਸਿੰਘ ਨਵਾਂ ਪਿੰਡ ਨੂੰ ਮੁੱਖ ਬੁਲਾਰਾ ਅਤੇ ਮੰਗਲ ਸਿੰਘ ਕਿਸ਼ਨਪੁਰੀ ਨੂੰ ਇੰਟਰਨੈਸ਼ਨਲ ਕੰਬੋਜ ਸਮਾਜ ਪੰਜਾਬ ਦਾ ਪ੍ਰਧਾਨ ਥਾਪਿਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਵਿੱਚ ਕੰਬੋਜ ਸਭਾ ਆਉਣ ਵਾਲੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਹਾਲ ਬਣਾਏਗੀ।ਜਿਸ ਦਾ ਨਕਸ਼ਾ ਹਾਜਰ ਮੈਬਰਾਂ ਤੋਂ ਪਾਸ ਕਰਵਾ ਲਿਆ ਗਿਆ।ਸਭਾ ਦੀ ਕਾਰਵਾਈ ਡਾਇਰੈਕਰ ਮੰਗਲ ਸਿੰਘ ਕਿਸ਼ਨਪੁਰੀ ਨੇ ਬਾਖੂਬੀ ਨਿਭਾਈ ਤੇ ਪ੍ਰਾਹੁਣਿਆਂ ਦਾ ਧੰਨਵਾਦ ਕੀਤਾ।ਸਭਾ ਨੇ ਸ਼ਹੀਦ ਉਧਮ ਸਿੰਘ, ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ ਆਦਿ ਬਾਰੇ ਵੀ ਵਿਚਾਰਾਂ ਕੀਤੀਆਂ।ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਕਿਤਾਬ .ਹੈ ਕੋਈ ਬੰਦਾ` ਵੀ ਰਲੀਜ਼ ਕੀਤੀ ਗਈ।
 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply