ਚੰਡੀਗੜ੍ਹ ਤੇ ਪਟਿਆਲਾ ਦੀਆਂ ਟੀਮਾਂ ਰਹੀਆਂ ਫਰਸਟ ਤੇ ਸੈਕੰਡ ਰਨਰਜ਼ਅੱਪ
ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਏ.ਆਈ.ਯੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਮਹਿਲਾਵਾਂ ਦੇ 4 ਰੋਜ਼ਾ ਰਾਸ਼ਟਰ ਪੱਧਰੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਈਕਲਿੰਗ ਖੇਡ ਪ੍ਰਤੀਯੋਗਤਾ ਸੰਪੰਨ ਹੋ ਗਈ।ਜਿਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਆਲ ਓਵਰ ਚੈਂਪੀਅਨ ਰਹੀ। ਜਿਕਰਯੋਗ ਹੈ ਕਿ ਇਸ ਖੇਡ ਪ੍ਰਤੀਯੋਗਤਾ ਵਿੱਚ ਦੇਸ਼ ਭਰ ਦੀਆਂ ਚੁਣੀਆਂ ਹੋਈਆਂ ਯੂਨੀਵਰਸਿਟੀਆਂ ਦੀਆਂ 500 ਦੇ ਕਰੀਬ ਸਾਈਕਲਿੰਗ ਖਿਡਾਰਨਾਂ ਨੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ। ਸਮੁੱਚੀਆਂ ਯੂਨੀਵਰਸਿਟੀਆਂ ਦੇ ਖੇਡ ਪ੍ਰਬੰਧਕਾਂ ਨਿਰਪੱਖ ਤੇ ਬੇਮਿਸਾਲ ਖੇਡ ਪ੍ਰਤੀਯੋਗਤਾ ਆਯੋਜਿਤ ਕਰਨ ਤੇ ਜੀ.ਐਨ.ਡੀ.ਯੂ ਦੇ ਵੀ.ਸੀ. ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਪ੍ਰੋਫੈਸਰ. ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਤੇ ਇੰਚਾਰਜ ਕੋਚ ਰਾਜੇਸ਼ ਕੋਸ਼ਕ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ।ਵਿਅਕਤੀਗਤ 25 ਕਿਲੋਮੀਟਰ ਕ੍ਰਿਟੇਰੀਅਮ ਰੇਸ ਦੇ ਵਿੱਚ ਜੀ.ਐਨ.ਡੀ.ਯੂ ਦੀ ਚੋਬਾ ਨੇ ਪਹਿਲੇ ਸਥਾਨ ਤੇ ਰਹਿੰਦੇ ਹੋਏ ਗੋਲਡ ਮੈਡਲ ਜਦੋਂ ਕਿ ਈਰੋਮ ਦੇਵੀ ਨੇ ਦੂਸਰੇ ਸਥਾਨ ਤੇ ਰਹਿੰਦੇ ਹੋਏ ਸਿਲਵਰ ਮੈਡਲ, ਕੁਰਕਸ਼ੇਤਰਾ ਯੂਨੀਵਰਸਿਟੀ ਦੀ ਸੁਮਨ ਨੇ ਤੀਸਰੇ ਸਥਾਨ ਤੇ ਰਹਿੰਦੇ ਹੋਏ ਬਰਾਊਂਜ ਮੈਡਲ ਹਾਂਸਲ ਕੀਤਾ। 24 ਅੰਕ ਹਾਂਸਲ ਕਰਕੇ ਜੀ.ਐਨ.ਡੀ.ਯੂ ਅੰਮ੍ਰਿਤਸਰ ਓੁਵਰ ਆਲ ਚੈਂਪੀਅਨ, 12 ਅੰਕ ਹਾਂਸਲ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗਡ੍ਹ ਦੂਸਰੇ ਸਥਾਨ ਤੇ ਰਹਿੰਦੇ ਹੋਏ ਫਰਸਟ ਰਨਰਜ਼ਅੱਪ ਜਦੋਂ ਕਿ ਪੰਜ ਅੰਕ ਹਾਂਸਲ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਸਰੇ ਸਥਾਨ ਤੇ ਰਹਿੰਦੇ ਹੋਏ ਸੈਕੰਡ ਰਨਰਜ਼ਅੱਪ ਬਣੀ ਜੇਤੂਆਂ ਨੂੰ ਜੀ.ਐਨ.ਡੀ.ਯੂ. ਖੇਡ ਪ੍ਰਬੰਧਕਾਂ ਵੱਲੋਂ ਟ੍ਰਾਫੀਆਂ ਦੇ ਕੇ ਨਵਾਜਿਆ ਗਿਆ।
ਇਸ ਮੌਕੇ ਸੇਵਾ ਮੁਕਤ ਸੁਪ੍ਰੀਟੈਂਡੈਂਟ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਰਾਜੇਸ਼ ਕੌਸ਼ਕ, ਕੋਚ ਲਖਵੀਰ ਸਿੰਘ, ਕੋਚ ਜਗਦੀਪ ਸਿੰਘ, ਕੋਚ ਰਾਜਵਿੰਦਰ ਕੌਰ, ਕੋਚ ਬਲਦੀਪ ਸਿੰਘ ਸੋਹੀ, ਡਾ. ਕੀਮਤੀ ਲਾਲ, ਸਵਿਤਾ ਕੁਮਾਰੀ ਆਦਿ ਹਾਜ਼ਰ ਸਨ।