Sunday, June 21, 2026

ਮਲਟੀ ਸਕਿਲ ਡਿਪਲੈਪਮੈਂਟ ਸੈਂਟਰ ਕਬੀਰ ਪਾਰਕ `ਚ ਮੁਫਤ ਕੋਰਸ ਸ਼ੁਰੂ

ਵੱਖ-ਵੱਖ ਸਕੂਲਾਂ ਵਿੱਚ ਕੀਤੇ ਜਾ ਰਹੇ ਹਨ ਸੈਮੀਨਾਰ – ਸੁਖਜਿੰਦਰ ਪਾਲ ਸਿੰਘ ਸੰਧੂ

PPN1202201916ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਸੰਧੂ) – ਮਲਟੀ ਸਕਿਲ ਡਿਵਲੈਪਮੈਂਟ ਸੈਂਟਰ ਕਬੀਰ ਪਾਰਕ ਨਜਦੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀ.ਟੀ ਰੋਡ ਛੇਹਰਟਾ ਵਿਖੇ ਪੰਜਾਬ ਸਕਿਲ ਡਿਵਲੈਪਮੈਂਟ ਮਿਸ਼ਨ (ਪੀ.ਐਸ.ਡੀ.ਐਮ) ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਅਧੀਨ ਅੱਠਵੀਂ ਤੇ ਦੱਸਵੀਂ ਪਾਸ ਵਿਦਿਆਰਥੀਆਂ ਲਈ ਬਿਲਕੁੱਲ ਮੁਫਤ ਕੋਰਸ ਸ਼ੁਰੂ ਹਨ।ਇੰਨਾਂ ਦੇ ਦਾਖਲੇ ਸਬੰਧੀ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਸੈਮੀਨਾਰਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।
 ਸੈਂਟਰ ਦੀ ਅਧਿਆਪਿਕਾ ਜੀਵਨਜੋਤੀ `ਤੇ ਅਧਾਰਿਤ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਪੁਤਲੀਘਰ (ਗਵਾਲ ਮੰਡੀ) ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਅਠਵੀਂ ਤੇ ਦਸਵੀਂ ਪਾਸ ਕਰਨ ਤੋਂ ਬਾਅਦ ਉਚੇਰੀ ਵਿੱਦਿਆ ਦੀ ਬਜ਼ਾਏ ਤਕਨੀਕੀ ਤੇ ਕਿੱਤਾ ਮੁੱਖੀ 4 ਤੇ 6 ਮਹੀਨੇ ਵਾਲੇ ਸਰਕਾਰੀ ਮਨਜ਼ੂਰਸ਼ੁਦਾ ਕੋਰਸਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਬੜੀ ਸੰਜ਼ੀਦਗੀ ਨਾਲ ਜਵਾਬ ਦਿੱਤੇ ਗਏ। ਮੈਡਮ ਜੀਵਨ ਜੋਤੀ ਨੇ ਇਹ ਵੀ ਦੱਸਿਆ ਕਿ ਬਿਊਟੀਸ਼ਨ ਤੇ ਕਾਸਟੋਮੋਟੋਲੋਜੀ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਬਾਕੀ ਅਦਾਰਿਆਂ ਦੇ ਮੁਕਾਬਲੇ ਘੱਟ ਫੀਸਾਂ `ਤੇ ਇਹ ਕੋਰਸ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣ ਅਤੇ ਵਿਦੇਸ਼ ਜਾਣ ਦੇ ਕਾਬਲ ਬਣ ਸਕਦੇ ਹਨ।
ਇੰਚਾਰਜ ਸੁਖਜਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਮਲਟੀ ਸਕਿਲ ਡਿਵਲੈਪਮੈਂਟ ਸੈਂਟਰ ਵਿੱਚ 18 ਤੋਂ 35 ਸਾਲ ਤੱਕ ਦਾ ਕੋਈ ਵੀ ਮਹਿਲਾ-ਪੁਰਸ਼ ਦਸਵੀਂ ਪਾਸ ਵਿਦਿਆਰਥੀ ਐਫ.ਐਂਡ.ਬੀ ਸਰਵਿਸ (ਸਟੇਟ ਐਵਾਰਡ) ਸੀ.ਐਨ.ਸੀ ਸੈਟਰ ਕਮ ਆਪਰੇਟਰ, ਰਿਟੇਲ, ਇਲੈਕਟ੍ਰੀਸ਼ੀਅਨ, ਟਰੇਨੀ ਸੈਫ, ਮਲਟੀਕੋਸੀਨ ਸ਼ੈਫ ਆਦਿ ਦਾ ਕੋਰਸ ਬਿਲਕੁੱਲ ਮੁਫਤ ਹੈ।ਜਦਕਿ ਅਠਵੀਂ ਪਾਸ ਵਿਦਿਆਰਥੀ ਬਾਰ ਬੈਂਡਰ, ਕਰਾਫਟ ਬੇਕਰ ਤੇ ਸੈਲਫ ਇੰਪਲਾਈਡ ਟੇਲਰ ਦਾ ਕੋਰਸ ਬਿਲਕੁੱਲ ਮੁਫਤ ਕਰ ਸਕਦੇ ਹਨ।ਸੀ.ਐਨ.ਸੀ ਪ੍ਰੋਗਰਾਮਰ ਕੋਰਸ ਵੀ ਉਪਲੱਬਧ ਹੈ।ਉਨ੍ਹਾਂ ਵਿੱਦਿਆ ਹਾਸਲ ਕਰ ਰਹੇ ਤੇ ਕਰ ਚੁੱਕੇ ਮਹਿਲਾ-ਪੁਰਸ਼ ਵਿਦਿਆਰਥੀਆਂ ਨੂੰ ਇਸ ਦਾ ਲਾਹਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਵਾਈਸ ਪ੍ਰਿੰਸੀਪਲ ਇੰਦਰਜੀਤ ਨਾਰੰਗ, ਹਰਪਾਲ ਸਿੰਘ, ਅੰਜੂ ਬਾਲਾ, ਦਿਨੇਸ਼ ਕੁਮਾਰ, ਜੀ.ਐਸ ਸੰਧੂ, ਗੁਰਜੀਤ ਕੌਰ, ਮਨਪ੍ਰੀਤ ਕੌਰ, ਕਰਮ ਸਿੰਘ ਆਦਿ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply