ਪਠਾਨਕੋਟ, 13 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲੇ੍ ਅੰਦਰ ਚੱਲ ਰਹੀ `ਤੰਦਰੁਸਤ ਪੰਜਾਬ ਸਿਹਤ ਮੁਹਿੰਮ` ਦਾ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਵਲੋਂ ਸੁਜਾਨਪੁਰ ਅਰਬਨ ਦਾ ਦੌਰਾ ਕੀਤਾ ਗਿਆ।ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਲਗਾਏ ਗਏ ਵਿਸ਼ੇਸ਼ ਮੈਡੀਕਲ ਕੈਂਪ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਅਤੇੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਆਮ ਲੋਕਾਂ ਨੂੰ ਚੰਗੀ ਸਿਹਤ ਦੇਣ ਦੇ ਮਕਸਦ ਨਾਲ `ਤੰਦਰੁਸਤ ਪੰਜਾਬ ਸਿਹਤ ਮੁਹਿੰਮ` ਦੀ ਸ਼ੁਰੂਆਤ ਸੂਬੇ `ਚ ਕੀਤੀ ਗਈ ਹੈ।ਇਸ ਮੁਹਿੰਮ ਤਹਿਤ ਜਿਲੇ੍ਹ `ਚ ਵੱਖ-ਵੱਖ ਥਾਵਾਂ `ਤੇ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।ਜਿਨਾਂ ’ਚ ਡਾਕਟਰਾਂ ਵਲੋਂ ਆਮ ਲੋਕਾਂ ਦੀ ਮੁਫਤ ਸਿਹਤ ਜਾਂਚ, ਜ਼ਰੂਰੀ ਮੈਡੀਕਲ ਟੈਸਟ ਅਤੇ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।ਉਨਾਂ ਦੱਸਿਆ ਕਿ ਇਨਾਂ ਮੈਡੀਕਲ ਕੈਂਪਾਂ ਦੌਰਾਨ ਅੱਖਾਂ ਦੇ ਡਾਕਟਰਾਂ ਵਲੋਂ ਲੋਕਾਂ ਦੀਆਂ ਅੱਖਾਂ ਦੀ ਮੁਫਤ ਜਾਂਚ, ਗਰਭਵਤੀ ਔਰਤਾਂ ਤੇ ਬੱਚਿਆਂ ਦਾ ਟੀਕਾਕਰਨ, ਜਵਾਨਾਂ ਅਤੇ ਬਜ਼ੁਰਗਾਂ ਦੀ ਸਿਹਤ ਜਾਂਚ, ਗਰਭ ਅਵਸਥਾ ਦੌਰਾਨ ਸਤੰੁਲਿਤ ਭੋਜਨ ਲੈਣ, ਬੱਚਿਆਂ ਨੂੰ ਕੁਪੋਸ਼ਨ ਤੋਂ ਬਚਾਉਣ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਯੁਵਾ ਪੀੜੀ ਨੂੰ ਨਸ਼ਿਆਂ ਦੇ ਸਿਹਤ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੇ ਨਸ਼ਿਆਂ ਦੀ ਰੋਕਥਾਮ ਬਾਰੇ ਹੈਲਥ ਟਾਕ ਰਾਹੀਂ ਅਵੇਅਰ ਕੀਤਾ ਜਾ ਰਿਹਾ ਹੈ ਅਤੇ ਨਸ਼ਾਗ੍ਰਸਤ ਲੋਕਾਂ ਨੂੰ ਨਸ਼ੇ ਦੇ ਜਾਲ’ ਚੋਂ ਕਢਣ ਲਈ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ।ਆਈ.ਈ.ਸੀ ਪ੍ਰਚਾਰ ਵੈਨ ਰਾਹੀਂ ਲੋਕਾਂ ਸਿਹਤ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਆਈ.ਈ.ਸੀ ਪ੍ਰਿੰਟ ਮਟੀਰੀਅਲ ਅਤੇ ਸ਼ਾਰਟ ਫਿਲਮਾਂ ਦੇ ਰਾਹੀਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਤੰਦਰੁਸਤ ਪੰਜਾਬ ਸਿਹਤ ਮੁਹਿੰਮ `ਅੱਜ ਅਤੇ ਕੱਲ ਦੋ ਦਿਨ ਅਰਬਨ ਸੁਜਾਨਪੁਰ ਦੇ ਬਾਕੀ ਵਾਰਡਾਂ `ਚ ਜਾ ਕੇ ਮੈਡੀਕਲ ਕੈਂਪ ਲਾਵੇਗੀ।
ਇਸ ਮੌਕੇ ਜਿਲਾ੍ਹ ਪਰਿਵਾਰ ਭਲਾਈ-ਕਮ-ਨੋਡਲ ਅਫਸਰ `ਤੰਦਰੁਸਤ ਪੰਜਾਬ ਸਿਹਤ ਮੁਹਿੰਮ` ਡਾ. ਰਾਕੇਸ਼ ਸਰਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 28.01.2019 ਨੂੰ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਹੁਣ ਤੱਕ 5,456 ਲੋਕਾਂ ਦੀ ਸਿਹਤ ਜਾਂਚ, 3160 ਜ਼ਰੂਰੀ ਲੈਬ ਟੈਸਟ, 302 ਗਰਭਵਤੀ ਮਹਿਲਾਵਾਂ ਅਤੇ 87 ਛੋਟੇ ਬੱਚਿਆਂ ਦਾ ਟੀਕਾਕਰਨ ਅਤੇ 15281 ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੰਬਧੀ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media