Tuesday, December 24, 2024

ਕਿਸਾਨ ਸੰਮਾਨ ਨਿਧੀ (ਪੀ.ਐਮ ਕਿਸਾਨ) ਸਕੀਮ ਅਧੀਨ ਸਬੰਧਤ ਵਿਭਾਗਾਂ ਦੀ ਵਿਸ਼ੇਸ਼ ਮੀਟਿੰਗ

PPN1202201921ਪਠਾਨਕੋਟ, 13 ਫਰਵਰੀ (ਪੰਜਾਬ ਪੋਸਟ ਬਿਊਰੋ) – ਸਹਾਇਕ ਕਮਿਸ਼ਨਰ (ਜ) ਪਿਰਥੀ ਸਿੰਘ ਦੀ ਪ੍ਰਧਾਨਗੀ `ਚ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀ.ਐਮ ਕਿਸਾਨ) ਸਕੀਮ ਅਧੀਨ ਸਬੰਧਤ ਵਿਭਾਗਾਂ ਨਾਲ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿੱਚ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਪਠਾਨਕੋਟ, ਸੁਖਵੰਤ ਰਾਜ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਅਨਿਲ ਐਰੀ, ਰੋਹਿਤ ਸਰਮਾ, ਨੀਰਜ ਸਰਮਾ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਸਕੀਮ ਅਧੀਨ ਕਿਸਾਨਾਂ ਨੂੰ ਨਿਰਧਾਰਤ ਰਾਸ਼ੀ ਦਿੱਤੀ ਜਾਣੀ ਹੈ।ਉਨ੍ਹਾਂ ਦੱਸਿਆ ਜਿਨ੍ਹਾਂ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜਮੀਨ ਹੈ।ਉਹ ਇਸ ਯੋਜਨਾ ਦੇ ਲਾਭ ਪਾਤਰੀ ਹਨ।ਉਨ੍ਹਾਂ ਕਿਹਾ ਕਿ ਕਿਸਾਨ 18 ਫਰਵਰੀ ਤੱਕ ਆਪਣੀਆਂ ਅਰਜੀਆਂ ਕੋਪਰੇਟਿਵ ਸੋਸਾਇਟੀ ਦੇ ਦਫਤਰ ਵਿਖੇ ਜਮ੍ਹਾ ਕਰਵਾਉਂਣਗੇ ਅਤੇ ਨਾਲ ਹੀ ਇੱਕ ਸਵੈ ਘੋਸਣਾ ਪੱਤਰ ਵੀ ਦੇਣਗੇ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਕ ਸਾਲ ਲਈ ਨਿਰਧਾਰਤ ਕੀਤੀ 6 ਹਜਾਰ ਰੁਪਏ ਦੀ ਰਾਸ਼ੀ ਤਿੰਨ ਕਿਸਤਾਂ ਵਿੱਚ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਉਪਰੋਕਤ ਸਕੀਮ ਵਿੱਚ ਲਾਭਪਾਤਰੀ ਸਰਕਾਰੀ /ਅਰਧ ਸਰਕਾਰੀ ਅਦਾਰੇ ਵਿੱਚ ਨੋਕਰੀ ਨਾ ਕਰਦਾ ਹੋਵੇ, ਆਮਦਨ ਕਰ ਦਾਤਾ ਇਸ ਯੋਜਨਾ ਲਈ ਅਰਜੀ ਨਹੀਂ ਦੇ ਸਕਣਗੇ। ਇਸ ਤੋਂ ਇਲਾਵਾ ਸੰਵਿਧਾਨਿਕ ਆਹੁਦੇ ਜਿਵੇਂ ਸਰਕਾਰ ਦੇ ਮੰਤਰੀ/ ਐਮ.ਪੀ/ ਐਮ.ਐਲ.ਏ /ਮੇਅਰ /ਚੇਅਰਮੈਨ ਅਤੇ ਜਿਲ੍ਹਾ ਪ੍ਰੀਸ਼ਦ ਦੇ ਅਹੁੱਦੇ `ਤੇ ਨਾ ਹੋਵੇ ਅਤੇ ਨਾ ਹੀ ਕਦੇ ਰਿਹਾ ਹੋਵੇ, ਇਸ ਤੋਂ ਇਲਾਵਾ ਡਾਕਟਰ/ ਇੰਜੀਨੀਅਰ/ ਵਕੀਲ/ ਆਰਕੀਟੈਕਟ/ ਚਾਰਟ ਅਕਾਊਂਟੈਂਟ ਨਾ ਹੋਵੇ।ਉਨ੍ਹਾਂ ਦੱਸਿਆ ਕਿ ਅਗਰ ਉਪਰੋਕਤ ਕੰਮਕਾਜ ਵਿੱਚ ਕੋਈ ਵਿਅਕਤੀ ਇਸ ਯੋਜਨਾਂ ਦਾ ਲਾਭ ਲੈਂਦਾ ਹੈ ਤਾ ਬਾਅਦ ਵਿੱਚ ਪਤਾ ਲਗਦਾ ਹੈ ਕਿ ਇਸ ਰਾਸ਼ੀ ਦੀ ਅਦਾਇਗੀ ਗਲਤ ਕੀਤੀ ਜਾ ਰਹੀ ਸੀ ਤਾਂ ਲਾਭ ਪਾਤਰੀ ਨੂੰ ਇਹ ਰਾਸ਼ੀ ਵਾਪਿਸ ਕਰਨੀ ਹੋਵੇਗੀ।ਉਨ੍ਹਾਂ ਦੱਸਿਆ ਕਿ ਲਾਭਪਾਤਰੀ ਵੱਲੋਂ ਇਕ ਸਵੈ ਘੋਸਣਾ ਪੱਤਰ ਦੇਣਾ ਹੋਵੇਗਾ ਅਤੇ ਉਸ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਦਰਜ ਕਰਨੀ ਹੋਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply