Sunday, March 29, 2026

ਐਮ.ਆਰ.ਐਸ.ਪੀ.ਟੀ.ਯੂ ਦੇ ਵਿਦਿਆਰਥੀਆਂ ਨੇ ਆਰਟ ਇੰਸਟਾਲੇਸ਼ਨ’ ਮੁਕਾਬਲੇ `ਚ ਜਿੱਤਿਆ ਪਹਿਲਾ ਸਥਾਨ

ਨਾਸਾ-2019 ਕਨਵੈਨਸ਼ਨ `ਚ ਯੂਨੀਵਰਸਿਟੀ ਦਾ ਨਾਮ ਕੀਤਾ ਰੋਸ਼ਨ

PPN1302201902ਬਠਿੰਡਾ, 13 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਵਿਦਿਆਰਥੀਆਂ ਨੇ ਬੈਂਗਲੌਰ (ਕਰਨਾਟਕਾ) ਵਿਖੇ ਆਯੋਜਿਤ ਸਲਾਨਾ ਨੈਸ਼ਨਲ ਐਸੋਸੀਏਸ਼ਨ ਆਫ ਆਰਕੀਟੈਕਚਰ (ਨਾਸਾ-2019) ਕਨਵੈਨਸ਼ਨ ਵਿਚ ਇਨਾਮ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਕੌਮੀ ਪੱਧਰ ਦੇ ਇਸ ਚਾਰ ਦਿਨਾਂ ਸੰਮੇਲਨ ਦਾ ਆਯੋਜਨ ਐਸ.ਜੇ.ਬੀ ਸਕੂਲ ਆਫ ਆਰਕੀਟੈਕਚਰ ਐਂਡ ਪਲਾਨਿੰਗ ਬੈਂਗਲੌਰ ਵਿਖੇ ਕੀਤਾ ਗਿਆ ਸੀ।ਇਸ ਵਿਚ 190 ਦੇ ਕਰੀਬ ਕਾਲਜ ਅਤੇ ਲਗਭਗ 5,000 ਡੈਲੀਗੇਟਾਂ, ਜਿਨ੍ਹਾਂ ਵਿਚ ਪੂਰੇ ਦੇਸ਼ ਭਰ ਤੋਂ ਆਰਕੀਟੈਕਟ, ਪੇਸ਼ੇਵਰ ਅਤੇ ਵੱਖ-ਵੱਖ ਆਰਕੀਟੈਕਟ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ, ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।ਇਸ ਸਮੇਂ ਆਰਕੀਟੈਕਚਰ, ਸ਼ਹਿਰੀ ਡਿਜ਼ਾਇਨ, ਇੰਟੀਰੀਅਰ ਡਿਜ਼ਾਈਨ, ਲੌਰੀ ਬੇਕਰ ਟਰਾਫੀ, ਲੈਂਡਸਕੇਪ ਟਰਾਫੀ, ਰੂਬਨਜ਼ ਟਰਾਫੀੱ, ਸਮਕਾਲੀ ਹਾਊਸ ਡਿਜ਼ਾਈਨ, ਜੀ ਸੈਨ ਟਰਾਫੀ ਅਤੇ ਮੁੱਖ ਡਿਜ਼ਾਈਨ ਟਰਾਫੀ ਦੇ ਨਾਂ ਨਾਲ ਜਾਣੇ ਜਾਂਦੇ ਵੱਖ-ਵੱਖ ਟਰਾਫੀ ਡਿਜ਼ਾਈਨ ਮੁਕਾਬਲੇ ਇਸ ਸੰਮੇਲਨ ਦਾ ਆਕਰਸ਼ਨ ਸਨ।।ਐਮ.ਆਰ.ਐਸ.ਪੀ.ਟੀ.ਯੂ ਦੇ 20 ਵਿਦਿਆਰਥੀਆਂ ਦੇ ਡੈਲੀਗੇਸ਼ਨ ਨੇ ਸੰਮੇਲਨ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ, ਵਰਕਸ਼ਾਪਾਂ ਅਤੇ ਸੈਮੀਨਾਰਾਂ `ਚ ਹਿੱਸਾ ਲਿਆ।ਮਾਨਿਕ ਸਿੰਘਲ, ਆਸ਼ੂਤੋਸ਼ ਅਤੇ ਦਿਗਅੰਗਨਾ ਨੇ ‘ਸਪੇਸ ਡਿਜ਼ਾਈਨ‘ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਨਾਮਣਾ ਖੱਟਿਆ।ਵਿਦਿਆਰਥੀਆਂ ਦੀਆਂ ਦੋ ਗਰੁੱਪ ਐਂਟਰੀਆਂ ਡਿਜ਼ਾਇਨ ਟਰਾਫੀਆਂ ਦੇ ਫਾਈਨਲ ਰਾਉਂਡ ਵਿੱਚ ਪਹੁੰਚੀਆਂ।ਇਨ੍ਹਾਂ ਗਰੁੱਪਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਵਿਸ਼ੇਸ਼ ਵਰਮਾ ਦੀ ਅਗਵਾਈ ਹੇਠ ਲੌਰੀ ਬੇਕਰ ਟਰਾਫੀ ਲਈ ਕੰਮ ਕਰਦੇ ਵਿਦਿਆਰਥੀਆਂ, ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ, ਨਿਸ਼ੂ ਰਾਓ, ਮਨਪ੍ਰੀਤ ਸਿੰਘ ਅਤੇ ਭਿੰਡਰ ਸਿੰਘ ਵਲੋਂ ਮੁੱਖ ਡਿਜ਼ਾਇਨ ਟਰਾਫੀ ਲਈ ਕੀਤੇ ਕੰਮ ਨੂੰ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪ੍ਰਸਿਧ ਆਰਕੀਟੈਕਟ ਡੈਨੀਅਲ ਗੈਰੋਫਲੋ, ਪ੍ਰੋ. ਰਿਪੁਦਮਨ ਸਿੰਘ, ਭੁਪਿੰਦਰ ਪਾਲ ਸਿੰਘ, ਡਾ. ਜਤਿੰਦਰ ਕੌਰ, ਏ.ਆਰ ਕਪਿਲ ਅਰੋੜਾ ਆਦਿ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਅਤੇ ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਨੇ ਆਰਚੀਟੈਕਚਰ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।  
 

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply