ਬਠਿੰਡਾ, 13 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਰਾਤ ਦੇ ਸਮੇਂ ਸਥਾਨਕ ਸ਼ਹਿਰ ਦੇ ਸਰਾਭਾ ਨਗਰ ਦੀ ਗਲੀ ਨੰਬਰ 4 ਦੇ ਕੋਲ ਇਕ ਲੜਕਾ ਜੋ ਕਿ ਸਾਈਕਲ `ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਟਰੈਕਟਰ ਟਰਾਲੀ ਦੇ ਅਗਲੇ ਟਾਇਰਾਂ ਦੇ ਹੇਠ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗੋਇਲ ਵਲੋਂ ਲੜਕੇ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।ਪਰ ਡਾਕਟਰ ਵਲੋਂ ਉਸ ਸਮੇਂ ਹੀ ਲੜਕੇ ਨੂੰ ਮ੍ਰਿਤਕ ਐਲਨ ਦਿੱਤਾ ਗਿਆ।ਲੜਕੇ ਦੀ ਪਛਾਣ ਕਰਨ ਕੁਮਾਰ ਪੁੱਤਰ ਵਿਜੈ ਸ਼ਾਹ 14 ਵਾਸੀ ਸੀਤਾ ਮੜੀ ਬਿਹਾਰ ਵਜੋਂ ਹੋਈ। ਥਾਣਾ ਸਿਵਲ ਥਾਣਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਸੀ।
ਇਕ ਹੋਰ ਮਾਮਲੇ ਵਿੱਚ ਸਵੇਰ ਦੇ ਸਮੇਂ ਥਰਮਲ ਦੀ ਝੀਲ ਨੰਬਰ 1 ਵਿੱਚ ਤੈਰਦੀ ਲਾਸ਼ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੀ ਲਾਇਫ ਸੇਵਿੰਗ ਬਿ੍ਰਗੇਡ ਮੈਂਬਰ ਪੁੱਜੇ ਅਤੇ ਉਨ੍ਹਾਂ ਥਰਮਲ ਥਾਣਾ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਦੀ ਹਾਜ਼ਰੀ ‘ਚ ਲਾਸ਼ ਨੂੰ ਬਾਹਰ ਨੂੰ ਕੱਢਿਆ ਗਿਆ ਅਤੇ ਮੌਕੇ ਤੇ ਲਾਸ਼ ਦੀ ਸ਼ਨਾਖ਼ਤ ਨਹੀ ਹੋ ਪਾਈ ਸੀ।ਸਹਾਰਾ ਟੀਮ ਦੀ ਬਦੌਲਤ ਪਹਿਚਾਣ ਦਿਗਾਵਰ ਰਾਜੂਕ ਪੁੱਤਰ ਠਾਕੁਰ ਰਾਜੂਕ 30 ਵਾਸੀ ਪੰਚਵਟੀ ਨਗਰ ਗਲੀ ਨੰਬਰ 2 ਹੋਈ। ਸਹਾਰਾ ਵਰਕਰ ਦੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਨਹਿਰ ਵਿੱਚ ਮੂਰਤੀ ਵਿਸਰਜਨ ਕਰਨ ਸਮੇਂ ਲੋਕਾਂ ਦੀ ਭੀੜ ਵਿੱਚ ਨੋਜਵਾਨ ਡਿੱਗ ਗਿਆ ਅਤੇ ਡੁੱਬ ਗਿਆ ਹੋਣਾ ਹੈ। ਲਾਸ਼ ਦਾ ਸਵੇਰ ਸਮੇਂ ਤੈਰ ਕੇ ਉਪਰ ਆਉਣ `ਤੇ ਪਤਾ ਲੱਗਾ, ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media