Sunday, November 1, 2026

ਕਾਵਿ-ਪੁਸਤਕ `ਤੂੰ ਕਿਉਂ ਨਹੀਂ ਬੋਲਦਾ` `ਤੇ ਚਰਚਾ 15 ਨੂੰ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਦੀਪ  ਦਵਿੰਦਰ ਸਿੰਘ) – ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਪੰਜਾਬ ਨਾਟਸ਼ਾਲਾ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ  PPN1302201906ਅਤੇ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਪ੍ਮੁੱਖ ਸ਼ਾਇਰ ਡਾ ਲਖਵਿੰਦਰ ਸਿੰਘ ਗਿੱਲ ਡਿਪਟੀ ਡਰੈਕਟਰ ਉਚੇਰੀ ਸਿਖਿਆ ਦੀ ਪਲੇਠੀ ਕਾਵਿ ਪੁਸਤਕ “ਤੂੰ ਕਿਉਂ ਨਹੀਂ ਬੋਲਦਾ” ਉਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।ਸਮਾਗਮ ਦੀ ਤਫਸੀਲ ਜਾਰੀ ਕਰਦਿਆਂ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਮਲਵਿੰਦਰ ਨੇ ਦੱਸਿਆ ਕਿ 15 ਫਰਵਰੀ ਸ਼ੁਕਰਵਾਰ ਬਾਅਦ ਦੁਪਹਿਰ 3.00 ਵਜੇ ਨਾਟ ਸ਼ਾਲਾ `ਚ ਡਾ. ਐਸ.ਪੀ ਸਿੰਘ, ਡਾ. ਲਖਵਿੰਦਰ ਜੌਹਲ ਅਤੇ ਡਾ. ਜੋਗਿੰਦਰ ਕੈਰੋਂ ਦੀ ਪ੍ਧਾਨਗੀ ਹੇਠ ਹੋਣ ਵਾਲੇ ਇਸ ਸਮਾਗਮ `ਚ ਡਾ ਹਰਭਜਨ ਭਾਟੀਆ ਮੁੱਖ ਭਾਸ਼ਨ ਦੇਣਗੇ ਜਦਕਿ ਡਾ. ਦਰਿਆ, ਡਾ. ਦੀਪਤੀ, ਅਰਤਿੰਦਰ ਸੰਧੂ ਅਤੇ ਹੋਰ ਵਿਦਵਾਨ ਵਿਚਾਰ ਚਰਚਾ ਵਿਚ ਹਿੱਸਾ ਲੈਣਗੇ।
 

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply