Sunday, July 26, 2026

ਲੰਮੇ ਸਮੇਂ ਤੱਕ ਲੋਕ ਮਨਾਂ ਵਿਚ ਵੱਸੇ ਰਹਿਣਗੇ ਤਬਦੀਲ ਕੀਤੇ ਗਏ ਡੀ.ਸੀ – ਕਮਲਦੀਪ ਸਿੰਘ ਸੰਘਾ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਤਬਦੀਲ ਕੀਤੇ ਗਏ 6 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਿੱਚ Sangha DCਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਰਦਾਰ ਕਮਲਦੀਪ ਸਿੰਘ ਸੰਘਾ ਦਾ ਨਾਮ ਆਉਣ ਨਾਲ ਜ਼ਿਲ੍ਹੇ ਦਾ ਹਰ ਜਾਗਰੂਕ ਨਾਗਰਿਕ ਭਾਵੁਕ ਹੋਇਆ ਹੈ।ਅਜਿਹਾ ਲੰਮੇ ਅਰਸੇ ਬਾਅਦ ਵੇਖਣ ਨੂੰ ਮਿਲਿਆ ਹੈ ਕਿ ਇਕ ਡਿਪਟੀ ਕਮਿਸ਼ਨਰ ਦੇ ਤਬਾਦਲੇ ਨੇ ਆਮ ਲੋਕਾਂ ਦੇ ਮਨ `ਤੇ ਦਸਤਕ ਦਿੱਤੀ ਹੋਵੇ।ਅਜਿਹਾ ਉਨਾਂ ਦੇ ਇਕ ਅਧਿਕਾਰੀ ਵਜੋਂ ਕੀਤੇ ਕੰਮਾਂ ਕਰਕੇ ਅਤੇ ਇਕ ਇਨਸਾਨ ਵਜੋਂ ਜਿਲ੍ਹੇ ਦੇ ਆਮ ਨਾਗਰਿਕ ਤੱਕ ਪਾਈ ਸਾਂਝ ਕਾਰਨ ਹੋਇਆ ਹੈ।
    ਕਮਲਦੀਪ ਸਿੰਘ ਸੰਘਾ ਕਰੀਬ ਦੋ ਸਾਲ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਅੰਮ੍ਰਿਤਸਰ ਆਏ ਤਾਂ ਉਨਾਂ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਸਨ। ਮਨਰੇਗਾ ਸਕੀਮ ਤਹਿਤ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਮਾਮਲੇ ਵਿਚ ਜ਼ਿਲ੍ਹਾ ਪੰਜਾਬ ਦੀ ਸਭ ਤੋਂ ਆਖਰਲੀ ਕਤਾਰ ਵਿਚ ਸੀ, ਜੋ ਕਿ ਹੁਣ ਪਹਿਲੇ ਦੂਸਰੇ ਸਥਾਨ ਉਤੇ ਆ ਪਹੁੰਚਿਆ ਹੈ।ਸਵੱਛ ਭਾਰਤ ਤਹਿਤ ਜ਼ਿਲ੍ਹੇ ਵਿਚ ਟਾਇਲਟ ਬਨਾਉਣ ਦਾ ਕੰਮ ਬਹੁਤ ਸੁਸਤ ਚਾਲੇ ਸੀ, ਜਿਸ ਨੂੰ ਸੰਘਾ ਨੇ ਆਪਣੀ ਅਗਵਾਈ ਹੇਠ ਖੁਦ ਕਰਵਾਇਆ ਅਤੇ ਹਰ ਲੋੜਵੰਦ ਘਰ ਵਿਚ ਟਾਇਲਟ ਦੀ ਸੁਵਿਧਾ ਦੇਣ ਦੇ ਨਾਲ-ਨਾਲ ਲੋਕਾਂ ਨੂੰ ਇਸਦੀ ਵਰਤੋਂ ਲਈ ਵੀ ਪ੍ਰੇਰਿਆ ਗਿਆ।
    ਜ਼ਿਲ੍ਹੇ ਵਿਚ ਹਫਾਈ ਫੌਜ਼, ਥਲ ਸੈਨਾ, ਸਮੁੰਦਰੀ ਫੌਜ ਦੀ ਭਰਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹਰ ਤਰ੍ਹਾਂ ਦੀ ਸਹਾਇਤਾ ਕਰਕੇ ਵੱਧ ਤੋਂ ਵੱਧ ਜਵਾਨਾਂ ਨੂੰ ਭਰਤੀ ਹੋਣ ਲਈ ਜੋਰ ਲਗਾਇਆ।ਨਸ਼ਾ ਰੋਕੂ ਮੁਹਿੰਮ ਵਿਚ ਵੀ ਜ਼ਿਲ੍ਹੇ ਨੇ ਪੁਲਿਸ ਦੇ ਨਾਲ ਪਿੰਡ-ਪਿੰਡ ਪਹੁੰਚ ਕੀਤੀ ਅਤੇ ਨਸ਼ੇ ਦੇ ਰੋਗ ਗਲੋਂ ਲਾਹੁਣ ਲਈ ਨਸ਼ਾ ਛੁਡਾਓ ਕੇਂਦਰਾਂ ਵਿਚ ਮੁਫ਼ਤ ਦਵਾਈ ਦੇ ਨਾਲ-ਨਾਲ ਮੁਫ਼ਤ ਖਾਣੇ ਦੀ ਸੁਵਿੱਧਾ ਮੁਹੱਈਆ ਕਰਵਾਈ ਗਈ।
    ਵਾਤਾਵਰਣ ਸੰਭਾਲ ਲਈ ਸੰਘਾ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਨੂੰ ਨਾਲ ਲੈ ਕੇ ਸ਼ਹਿਰ ਨੂੰ ਆਉਂਦੇ ਸਾਰੇ ਰਸਤਿਆਂ ਤੇ ਵੱਡੇ ਬੂਟੇ ਲਗਾਏ, ਜੋ ਕਿ ਛੇਤੀ ਹੀ ਰੁਖ ਬਣ ਜਾਣਗੇ।ਕਿਸਾਨਾਂ ਨੂੰ ਪਰਾਲੀ ਦੀ ਸਾਂਭ ਲਈ ਵੀ ਸੰਘਾ ਕਿਸਾਨਾਂ ਦੇ ਖੇਤਾਂ ਤੱਕ ਪਹੁੰਚੇ ਅਤੇ ਉਨਾਂ ਨੂੰ ਆਰਥਿਕ ਸਹਾਇਤਾ ਦਿਵਾਉਣ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਤਕੜਾ ਕੀਤਾ।
    ਜ਼ਿਲ੍ਹੇ ਵਿਚੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ, ਰੇਲ ਹਾਦਸੇ ਦੇ ਪੀੜ੍ਹਤਾਂ ਦੀ ਸਹਾਇਤਾ ਲਈ 2 ਦਿਨ ਲਗਾਤਾਰ ਕੰਮ ਕਰਨਾ, ਗਲਤ ਪਾਸੇ ਤੋਂ ਆਉਂਦੀ ਟਰੈਫਿਕ ਨੂੰ ਰੋਕਣ ਲਈ ਆਪ ਜੀ.ਟੀ ਰੋਡ ਉਤੇ ਖੜ ਜਾਣਾ, ਗਰੀਬ ਦੀ ਮਦਦ ਲਈ ਸਾਰੇ ਪ੍ਰਬੰਧ ਕਰ ਦੇਣੇ, ਨੌਜਵਾਨਾਂ ਦੇ ਖੇਡਣ ਲਈ ਪਿੰਡਾਂ ਵਿਚ ਖੇਡ ਮੈਦਾਰ ਤੇ ਬਜ਼ੁਰਗਾਂ ਲਈ ਪਾਰਕਾਂ ਦਾ ਨਿਰਮਾਣ ਕਰਵਾਉਣਾ ਸੰਘਾ ਸਾਹਿਬ ਦੇ ਹਿੱਸੇ ਹੀ ਆਇਆ ਹੈ। ਇਸ ਤੋਂ ਇਲਾਵਾ ਵੀ ਕਿੰਨੇ ਹੀ ਅਜਿਹੇ ਕੰਮਾਂ ਦੀ ਸੂਚੀ ਹੈ ਜੋ ਸਾਨੂੰ ਸਦਾ ਉਨਾਂ ਦੀ ਯਾਦ ਦਿਵਾਉਂਦੀ ਰਹੇਗੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply