Tuesday, October 27, 2026

ਕੇਵਲ ਧਾਲੀਵਾਲ ਦੇ ਨਾਟਕਾਂ ਦਾ ਰੰਗਮੰਚ ਉਤਸਵ ਅੱਜ ਤੋਂ

PPN05091424ਅੰਮ੍ਰਿਤਸਰ,  5 ਸਤੰਬਰ (ਦੀਪ ਦਵਿੰਦਰ)- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਰੰਗਮੰਚ ਉਤਸਵ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੀ ਧਾਲੀਵਾਲ ਨੇ ਕਿਹਾ ਕਿ 6/9/14 ਅਤੇ 7/09/14 ਨੂੰ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਿਸ ਠੱਗ ਨੇ ਲੁਟਿਆ ਸ਼ਹਿਰ ਮੇਰਾ’ ਖੇਡਿਆ ਜਾਵੇਗਾ। 13/09/14 ਅਤੇ 14/09/14 ਨੂੰ ਡਾ: ਸਵਰਾਜਬੀਰ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ‘ਤਸਵੀਰਾਂ’ ਖੇਡਿਆ ਜਾਵੇਗਾ। 26/09/14 ਅਤੇ 27/09/14 ਨੂੰ ਅਜਮੇਰ ਰੋਡੇ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਅੱਗ ਲਾਉਂਦੀ ਰਹੀਂ ਸਮੁੰਦਰਾਂ ਵਿੱਚ ਤਾਰੀਆਂ’ (ਕਾਮਾ-ਗਾਟਾ-ਮਾਰੂ) ਖੇਡਿਆ ਜਾਵੇਗਾ। ਇਹਨਾਂ ਸਾਰੇ ਨਾਟਕਾਂ ਦੀ ਪੇਸ਼ਕਾਰੀ ਪੰਜਾਬ ਨਾਟਸ਼ਾਲਾ ਵਿਖੇ ਸ਼ਾਮ 7 ਵਜੇ ਹੋਣਗੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply