ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ
ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਹੁਕਮਾਂ ਮੁਤਾਬਿਕ ਹਰ ਸਾਲ ਦੀ ਤਰਾਂ੍ਹ 30 ਜਨਵਰੀ ਕੁਸ਼ਟ ਨਿਵਾਰਣ ਦਿਵਸ ਤੋਂ 13 ਫਰਵਰੀ 2019 ਤੱਕ ਕੁਸ਼ਟ ਰੋਗ ਸਪਰਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ।30 ਜਨਵਰੀ ਨੂੰ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਗੁਰੂ ਰਾਮ ਦਾਸ ਕੁਸ਼ਟ ਆਸ਼ਰਮ ਅੰਮ੍ਰਿਤਸਰ ਅਤੇ ਰਾਧੇ ਸ਼ਾਮ ਕੁਸ਼ਟ ਆਸ਼ਰਮ ਬਿਆਸ ਵਿਖੇ ਕੁਸ਼ਟ ਰੋਗੀਆਂ ਨੂੰ ਸਪੋਰਟਿਵ ਦਵਾਈਆਂ ਵੰਡੀਆਂ ਗਈਆਂ ਅਤੇ ਆਪਣੀ ਸਿਹਤ ਸੰਭਾਲ ਬਾਰੇ ਦਸਿਆ ਗਿਆ।
ਇਸ ਉਪਰੰਤ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰਾਂ ਡਾ. ਚਰਨਜੀਤ ਸਿੰਘ, ਡਾ. ਰਾਜਿੰਦਰ ਅਰੋੜਾ ਸਮੇਤ ਸਮੂਹ ਸਪੈਸ਼ਲਿਸਟ ਡਾਕਟਰਾਂ ਅਤੇ ਸਟਾਫ ਨੇ ਕੁਸ਼ਟ ਰੋਗੀ ਨੂੰ ਜਲਦੀ ਤੋ ਜਲਦੀ ਇਲਾਜ ਕਰਾੳੇਣ ਅਤੇ ਉਸ ਦੇ ਨਾਲ ਕਿਸੇ ਵੀ ਭੇਦ ਭਾਵ ਨਾ ਕਰਨ ਦਾ ਪ੍ਰਣ ਲਿਆ ਗਿਆ।ਬਲਾਕ ਮਾਨਾਵਾਲਾ, ਰਮਦਾਸ, ਤੱਰਸਿਕਾ, ਬਾਬਾ ਬਕਾਲਾ, ਅਤੇ ਥਰੀਏਵਾਲ ਵਿਖੇ ਆਸ਼ਾ ਵਰਕਰਾਂ ਨੂੰ ਉਰੀਟੇਸ਼ਨ ਕੈਂਪ ਲਗਾ ਕੇ ਡਾ. ਨਿਧੀ ਸ਼ਰਮਾ ਵਲੋ ਕੁਸ਼ਟ ਰੋਗੀਆ ਦੀ ਪਹਿਚਾਨ ਅਤੇ ਇਲਾਜ ਸ਼ੁਰੂ ਕਰਨ ਲਈ ਉਰੀਟੇਸ਼ਨ ਟ੍ਰੇਰੇਨਿੰਗ ਦਿੱਤੀ ਗਈ।ਸਾਰੇ ਬਲਾਕਾਂ ਵਿੱਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਰੈਲੀਆਂ ਕੱਢ ਕੇ ਆਮ ਜਨਤਾ ਨੂੰ ਕੁਸ਼ਟ ਰੋਗ ਬਾਰੇ ਦੱਸਿਆ ਗਿਆ।
ਪੰਦਰਵਾੜੇ ਦੋਰਾਨ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਹੀ ਸਕੈਂਡਰੀ ਸਕੂਲਾਂ ਵਿੱਚ ਸਵੇਰੇ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਕੁਸ਼ਟ ਰੋਗ ਬਾਰੇ ਜਾਣਕਾਰੀ ਦਿਤੀ ਗਈ ਅਤੇ ਸੀਨੀਅਰ ਸਕੈਂਡਰੀ ਸਕਲੂ ਕਿਆਮਪੁਰਾ ਵਿਖੇ ਕੁਸ਼ਟ ਸਬੰਧੀ ਨਾਟਕ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ।ਸੀਨੀਅਰ ਮੈਡੀਕਲ ਸਕੂਲ ਕੁਕੜਾਂਵਾਲਾ ਅਤੇ ਸੀਨੀਅਰ ਸਕੈਡਰੀ ਸਕੂਲ ਮਾਲ ਰੋਡ ਵਿਖੇ ਵਿਦਿਆਰਥੀਆਂ ਵਲੋ ਭਾਸ਼ਾਨ ਮੁਕਾਬਲੇ ਵੀ ਕਰਵਾਏ ਗਏੇ।
ਡਾ. ਨਿਧੀ ਸ਼ਰਮਾ ਨੇ ਕਿਹਾ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਇਸ ਬਾਰੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਇਸ ਬਿਮਾਰੀ ਦਾ ਜਿੰਨੀ ਜਲਦੀ ਇਲਾਜ ਸੰਭਵ ਹੋ ਸਕੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਇਸ ਬਿਮਾਰੀ ਦੀਆ ਮੁਫਤ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾ ਤੋ ਮਿਲਦੀਆਂ ਹਨ।ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਜੇਕਰ ਸਾਨੂੰ ਕੁਸਟ ਰੋਗ ਦੇ ਲਛਣਾਂ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜਰ ਆਉਂਦਾ ਹੈ ਤਾ ਉਸ ਨੂੰ ਅਸੀ ਨਜ਼ਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰੀਏ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media