ਜੰਡਿਆਲਾ ਗੁਰੂ, 14 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਕਾਰਪੋਰੇਸ਼ਨ ਬੈਂਕ ਦੇ ਸਥਾਨਕ ਸਰਾਏ ਰੋਡ `ਤੇ ਸਥਿਤ ਏ.ਟੀ.ਐਮ ਤੋਂ ਦੁਪਹਿਰੇ ਪੈਸੇ
ਕੱਢਵਾਉਣ ਆਈਆਂ ਦੋ ਲੜਕੀਆਂ ਕੋਲੋਂ ਏ.ਟੀਐਮ ਦੇ ਅੰਦਰ ਮੌਜੂਦ ਇੱਕ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ `ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੈਂਕ ਦੇ ਗਾਰਡ ਅਤੇ ਪੀ.ਸੀ.ਆਰ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਲੁੱਟ ਕਰਨ `ਚ ਸਫਲ ਨਾ ਹੋ ਸਕਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਦੁਪਹਿਰ ਵੇਲੇ ਕਰੀਬ 1.30 ਵਜੇ ਸਥਾਨਕ ਸਰਾਏ ਰੋਡ `ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏ.ਟੀ.ਐਮ ਤੋਂ ਪੈਸੇ ਕੱਢਵਾਉਣ ਆਈਆਂ ਦੋ ਲੜਕੀਆਂ ਕੋਲੋਂ ਇੱਕ ਨਕਾਬ ਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ `ਤੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਦੱਸਿਆ ਜਦੋਂ ਲੜਕੀਆਂ ਪੈਸੇ ਕੱਢਵਾਉਣ ਵਾਸਤੇ ਆਈਆਂ ਤਾਂ ਉਨ੍ਹਾਂ ਕੋਲੋਂ ਏ.ਟੀ.ਐਮ ਓਪਰਰੇਟ ਨਹੀਂ ਹੋ ਰਿਹਾ ਸੀ ਤਾਂ ਉਨ੍ਹਾਂ ਦੇ ਮਗਰ ਏ.ਟੀ.ਐਮ ਬੂਥ ਅੰਦਰ ਦਾਖਲ ਹੋਏ ਨਕਾਬਪੋਸ਼ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੀ ਪੈਸੇ ਕੱਢਵਾਉਣ `ਚ ਮਦਦ ਕੀਤੀ, ਪਰ ਜਦੋਂ ਪੈਸੇ ਨਾ ਨਿਕਲੇ ਤਾਂ ਪਿਸਤੌਲ ਦੀ ਨੋਕ `ਤੇ ਉਨ੍ਹਾਂ ਕੋਲੋਂ ਪੈਸਿਆਂ ਅਤੇ ਗਹਣਿਆਂ ਦੀ ਮੰਗ ਕਾਰਨ ਲੱਗਾ। ਜਿਸ `ਤੇ ਇਨ੍ਹਾਂ ਲੜਕੀਆਂ ਨੇ ਉਸ ਦਾ ਵਿਰੋਧ ਕੀਤਾ ਅਤੇ ਬੈਂਕ ਦੇ ਅੰਦਰ ਮੈਨੇਜਰ ਅਤੇ ਗਾਰਡ ਨੇ ਇਹ ਸੱਭ ਕੁਝ ਸੀ.ਸੀ.ਟੀ.ਵੀ ਵਿਚ ਦੇਖਿਆ ਤਾਂ ਤੁਰੰਤ ਹਰਕਤ ਵਿੱਚ ਆਉਂਦਿਆਂ ਹੀ ਏ.ਟੀ.ਐਮ ਦਾ ਸ਼ਟਰ ਥੱਲੇ ਸੁੱਟ ਦਿੱਤਾ।ਪਰ ਦੋਸ਼ੀ ਏ.ਟੀ.ਐਮ ਦਾ ਸ਼ੀਸ਼ਾ ਤੋੜ ਕੇ ਮੋਟਰਸਾਈਕਲ `ਤੇ ਸਵਾਰ ਹੋ ਕੇ ਭੱਜ ਗਿਆ।ਇਸੇ ਦੌਰਾਨ ਪੀ.ਸੀ.ਆਰ ਦੀ ਟੀਮ ਦੇ ਕਾਂਸਟੇਬਲ ਮੇਜਰ ਸਿੰਘ ਤੇ ਮਨਜਿੰਦਰ ਸਿੰਘ ਨੇ ਪਿੱਛਾ ਕਰਦਿਆਂ ਥੋੜੀ ਦੂਰੀ `ਤੇ ਜਾ ਕੇ ਹੀ ਉਸ ਦੇ ਮੋਟਰਸਾਈਕਲ ਵਿਚ ਮੋਟਰਸਾਈਕਲ ਮਾਰ ਕੇ ਉਸ ਨੂੰ ਤਰੁੰਤ ਕਾਬੂ ਕਰ ਲਿਆ।ਜਿਸ ਦੀ ਪਛਾਣ ਕਵਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਮੋਹਲਾ ਪਟੇਲ ਨਗਰ ਵਜੋਂ ਹੋਈ। ਡੀ.ਐਸ.ਪੀ ਚੀਮਾ ਨੇ ਦੋਨਾਂ ਕਾਂਸਟੇਬਲ ਨੂੰ ਉਹਨਾ ਵਲੋਂ ਦਿਖਾਈ ਗਈ ਬਹਾਦਰੀ ਲਈ ਸ਼ਾਬਾਸ਼ ਦਿਤੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media