Thursday, September 24, 2026

8ਵਾਂ ਨੈਸ਼ਨਲ ਸਿਮਪੋਜ਼ੀਅਮ ਐਡਵਾਂਸ ਕੈਮੀਕਲ ਸਾਇੰਸ 15 ਤੋਂ

ਅੰਮ੍ਰਿਤਸਰ, 13 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ  ਕੈਮਿਸਟਰੀ  ਵਿਭਾਗ ਵੱਲੋ 8ਵਾਂ ਨੈਸ਼ਨਲ Gndu1ਸਿਮਪੋਜ਼ੀਅਮ ” ਐਡਵਾਂਸ ਕੈਮੀਕਲ ਸਾਇੰਸ 15 ਫਰਵਰੀ 2019 ਤੋਂ ਸ਼ੁਰੂ ਹੋ ਰਿਹਾ ਹੈ। ਇਸ ਮੌੌੋਕੇ ਦੇਸ਼ ਭਰ ਤਂੋ 13 ਵਿਗਿਆਨਕ ਅਤੇ ਵਿਦਵਾਨ ਆਪਣੇ ਵਿਸ਼ੇਸ ਲੈਕਚਰ ਦੇਣਗੇ।ਪ੍ਰੋਫੈਸਰ ਅਮਿਤਵਾ ਦਾਸ, ਡਾਇਰੈਕਟਰ, ਸੀ.ਐਸ.ਆਈ.ਆਰ-ਸੈਂਟਰਲ ਸਲਟ ਐਂਡ ਮਰੀਨ ਕੈਮੀਕਲਜ਼ ਰੀਸਰਚ ਇੰਸੀਟਿਊਟ ਇਸ ਮੌਕੇ ਮੁੱਖ ਮਹਿਮਾਨ ਹੋਣਗੇ।ਡਾ. ਐਸ. ਰੈਡੀ ਰਾਸ਼ਟਰੀ ਕੈਮੀਕਲ ਲੈਬਾਰਟਰੀ, ਡਾ. ਡੇਬਜਜੋਤੀ (ਯਾਦਵਪੁਰ ਯੂੂਨੀਵਰਸਿਟੀ), ਡਾ. ਪ੍ਰਲੇ ਦਾਸ (ਸੀ.ਐਸ.ਆਈ.ਆਰ-ਹਿਮਾਲਿਆ ਬਾਇਓਰੀਸੋਰਸ ਟੈਕਨੋਲਾਜੀ), ਡਾ. ਡੀ.ਆਰ ਪਾਂਡੇ (ਬਨਾਰਸ ਹਿੰਦੂੂ ਯੂੂਨੀਵਰਸਿਟੀ), ਡਾ. ਪ੍ਰਵਿੰਦਰਪਾਲ ਸਿੰਘ, ਡਾ. ਲਲੀਥਾ ਗੁਰਪ੍ਰੀਸਾਦ, ਡਾ. ਐਨ.ਜੀ ਰਮੇਸ਼ (ਆਈ.ਆਈ.ਟੀ ਦਿੱਲੀ), ਡਾ. ਏ.ਰਾਮਾਨਾਨ (ਆਈ.ਆਈ.ਟੀ ਦਿੱਲੀ), ਡਾ. ਪੀ.ਕੇ ਮਧੂ (ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ), ਡਾ. ਰੁਚੀ ਅਨੰਦ (ਆਈਆਈਟੀ ਬੰਬਈ), ਡਾ. ਦੀਪਕ ਸਲਂੋਕੇ ਅਤੇ ਡਾ. ਐਸ.ਸੀ ਸਾਹੂ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਆਪਣੇ ਵਿਚਾਰ ਪੇਸ਼ ਕਰਨਗੇ।
 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply