Wednesday, April 1, 2026

ਕਾਂਗਰਸ ਸਰਕਾਰ ਵੱਲੋਂ ਅਧਿਆਪਕਾਂ `ਤੇ ਕੀਤੇ ਲਾਠੀਚਾਰਜ ਦੀ ਕੀਤੀ ਘੋਰ ਨਿੰਦਾ

PUNJ1402201910ਸਮਰਾਲਾ, 14 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਭਿ੍ਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ  ਫਰੰਟ ਦੇ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਪੂਡਾ ਕੰਪਲੈਕਸ ਫਰੰਟ ਦੇ ਦਫ਼ਤਰ ਵਿਖੇ ਕੀਤੀ ਗਈ। ਜਿਸ ਵਿੱਚ ਖਮਾਣੋਂ, ਮਾਛੀਵਾੜਾ ਫਰੰਟ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨੇ ਵੀ ਭਾਗ ਲਿਆ। ਸਭ ਤੋਂ ਪਹਿਲਾਂ ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਨਿਪਟਾਏ ਗਏ ਚਾਰ ਕੇਸਾਂ ਅਤੇ ਫਰੰਟ ਦੀ ਵਧੀਆ ਕਾਰਗੁਜਾਰੀ ਬਾਰੇ ਚਾਨਣਾ ਪਾਇਆ।
ਕੈਪਟਨ ਮਹਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਲੋਕ ਤੰਤਰ ਦਾ ਮੁੱਢ ਬੰਨਦੀਆਂ ਪੰਚਾਇਤਾਂ ਹੀ ਰਾਜਨੀਤਕ ਲੋਕਾਂ ਨਾਲ ਜੁੜ ਕੇ, ਪਿੰਡ ਦੇ ਹਰ ਕੰਮ ਨੂੰ ਰਾਜਨੀਤਕ ਰੰਗ ਦੇ ਕੇ ਬੁਰਾ ਹਾਲ ਕਰਦੀਆਂ ਹਨ। ਸਵਰਨ ਸਿੰਘ ਬਿਲਾਸਪੁਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਨਸ਼ੇ ਨਾਲ ਜੁੜੀਆਂ ਹੋਈਆਂ ਹਨ, ਕਈ ਲੋਕ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਨਸ਼ੇ ਦੀ ਤਸਕਰੀ ਵਿੱਚ ਪੈ ਜਾਂਦੇ ਹਨ ਅਤੇ ਨੌਜਵਾਨੀ ਨੂੰ ਕੁਰਾਹੇ ਪਾ ਦਿੰਦੇ ਹਨ।ਦੀਪ ਦਿਲਬਰ ਕੋਟਾਲਾ ਨੇ ਕਿਹਾ ਕਿ ਪਟਿਆਲਾ ਵਿੱਚ ਪਿਛਲੇ ਦਿਨੀਂ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਜੋ ਲਾਠੀਚਾਰਜ ਕੀਤਾ ਹੈ, ਉਹ ਅਤਿ ਨਿੰਦਣਯੋਗ ਹੈ।ਇਸ ਸਬੰਧੀ ਸਮੁੱਚੇ ਫਰੰਟ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ।ਹਰਬੰਸ ਸਿੰਘ ਮਾਂਗਟ ਨੇ ਪਿਛਲੇ ਦਿਨੀਂ ਨਵਾਂ ਸ਼ਹਿਰ ਦੇ ਤਿੰਨ ਸਿੱਖ ਨੌਜਵਾਨਾਂ ਨੂੰ ਸਾਹਿਤ ਦੀਆਂ ਨਜਾਇਜ ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਜੋ ਉਮਰ ਕੈਦ ਦੀ ਦਿੱਤੀ ਸਜ਼ਾ ਦੀ ਨਿੰਦਾ ਕੀਤੀ।ਜੰਗ ਸਿੰਘ ਭੰਗਲਾਂ ਸੀਨੀ: ਮੀਤ ਪ੍ਰਧਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਬੇਲੋੜੇ ਖਰਚੇ ਘਟਾ ਕੇ ਸਾਦੇ ਵਿਆਹ ਕਰਨੇ ਚਾਹੀਦੇ ਹਨ।ਲਛਮਣ ਸਿੰਘ ਐਡਵੋਕੇਟ ਨੇ ਪੰਜਾਬ ਅੰਦਰ ਵੱਧ ਰਹੇ ਖੁਦਕੁਸ਼ੀਆਂ ਦੇ ਰੁਝਾਨ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਾ ਹੱਲ ਵੀ ਸਾਨੂੰ ਖੁਦ ਹੀ ਲੱਭਣਾ ਪਵੇਗਾ।ਨੰਬਰਦਾਰ ਸੋਹਣ ਸਿੰਘ ਭਰਥਲਾ ਨੇ ਨੰਬਰਦਾਰ ਦੀ ਅਹਿਮੀਅਤ ਅਤੇ ਡਿਊਟੀ ਸਬੰਧੀ ਬੜੇ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ।
 ਅਖੀਰ ਵਿੱਚ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਸੇਵਾ ਹੀ ਸਭ ਤੋਂ ਵੱਡੀ ਪੂਜਾ ਹੈ, ਖਾਸ ਕਰਕੇ ਅੱਜਕੱਲ ਸਿਆਸੀ ਲੋਕਾਂ ਨੇ ਸਮਾਜ ਦਾ ਅਕਸ ਗੰਧਲਾ ਕੀਤਾ ਹੈ, ਜਦੋਂ ਤੱਕ ਆਮ ਲੋਕ ਇਨ੍ਹਾਂ ਦੇ ਵਿਰੋਧ ਵਿੱਚ ਅੱਗੇ ਨਹੀਂ ਆਉਂਦੇ, ਉਦੋਂ ਤੱਕ ਭ੍ਰਿਸ਼ਟਾਚਾਰ ਦੀ ਨਾ ਮੁਰਾਦ ਬਿਮਾਰੀ ਤੋਂ ਨਿਜਾਤ ਨਹੀਂ ਮਿਲਣੀ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਪ੍ਰੇਮ ਸਾਗਰ ਸ਼ਰਮਾ ਪ੍ਰਧਾਨ ਪੈਨਸ਼ਨਰਜ਼, ਦਰਸ਼ਨ ਸਿੰਘ ਕੰਗ, ਬਲਦੇਵ ਸਿੰਘ ਖਮਾਣੋਂ, ਰਾਮ ਸਿੰਘ, ਬੰਤ ਸਿੰਘ ਬਰਾੜ, ਕਰਮਜੀਤ ਸਿੰਘ ਯੂ. ਕੇ., ਕੇਵਲ ਕ੍ਰਿਸ਼ਨ, ਸੁਰਿੰਦਰ ਕੁਮਾਰ, ਰਾਜਿੰਦਰ ਸਿੰਘ, ਜਗੀਰਾ ਰਾਮ, ਪਿ੍ਰਤਪਾਲ ਸਿੰਘ, ਸਮਸ਼ੇਰ ਸਿੰਘ ਉਟਾਲਾਂ, ਬਲਵੀਰ ਸਿੰਘ ਚਹਿਲਾਂ, ਕਰਨੈਲ ਸਿੰਘ ਚਹਿਲਾਂ, ਪ੍ਰੀਤਮ ਸਿੰਘ ਲੱਧੜਾਂ, ਮਨਜੀਤ ਕੌਰ, ਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫਰੰਟ ਦੇ ਮੈਂਬਰ ਅਤੇ ਸਮਰਾਲਾ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply