Thursday, April 2, 2026

ਸਿਖਿਆ ਮੰਤਰੀ ਸੋਨੀ ਨੇ ਭਕਨਾ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਕੀਤਾ ਐਲਾਨ

ਕਿਹਾ ਦੇਸ਼ ਭਗਤ ਬਾਬਾ ਭਕਨਾ ਜੀ ਦੇ ਸਕੂਲ `ਚ ਆ ਕੇ ਮਾਨ ਮਹਿਸੂਸ ਹੁੰਦਾ ਹੈ

PUNJ1402201916ਭਕਨਾ ਕਲਾਂ, 14 ਫਰਵਰੀ (ਪੰਜਾਬ ਪੋਸਟ ਬਿਊਰੋ) –  ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਸਥਾਪਿਤ ਕੀਤਾ ਜਨਤਾ ਹਾਈ ਸਕੂਲ ਹੁਣ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭਕਨਾ ਕਲਾਂ ਦੇ ਨਾਮ ਨਾਲ ਦੇਸ਼-ਵਿਦੇਸ਼ ਵਿੱਚ ਪ੍ਸਿੱਧ ਹੈ।ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਕਾਸ਼ ਸੋਨੀ ਮੁੱਖ ਮਹਿਮਾਨ ਵੱਜੋ ਪੁੱਜੇ।ਇਸ ਤੋਂ ਪਹਿਲਾ ਉਹ ਸਿੱਖਿਆ ਮੰਤਰੀ ਬਾਬਾ ਭਕਨਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਨਾਂ੍ਹ ਦੀ ਸਮਾਧ `ਤੇ ਪਹੁੰਚੇ।ਜਿੱਥੇ ਬਾਬਾ ਜੀ ਦੇ ਪਰਿਵਾਰਕ ਮੈਂਬਰ ਹਜਾਰਾ ਸਿੰਘ ਗਿੱਲ ਤੇ ਹੋਰਨਾਂ ਵੱਲੋਂ ਸੋਨੀ ਨੂੰ ਬਾਬਾ ਜੀ ਦੀ ਫੋਟੋ `ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਸਮਾਗਮ ਦੌਰਾਨ ਪਿ੍ੰ. ਸ਼ਰਨਜੀਤ ਕੌਰ ਨੇ ਸਕੂਲ ਦੀ ਰਿਪੋਰਟ ਪੇਸ਼ ਕੀਤੀ ਅਤੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆ` ਆਖਿਆ।
     ਸਿੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਉਸ ਦੇਸ਼ ਭਗਤ ਦੇ ਸਕੂਲ ਵਿਚ ਆਏ ਹਨ, ਜਿਨਾਂ੍ਹ ਨੇ ਦੇਸ਼ ਲਈ ਆਪਣੀ ਪੂਰੀ ਜਿੰਦਗੀ ਕੁਰਬਾਨ ਕਰ ਦਿੱਤੀ ਅਤੇ ਸਰਹੱਦੀ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਦਾ ਨਿਰਮਾਣ ਕੀਤਾ। ਉਨਾਂ ਸਰਕਾਰੀ ਸੈਕੰਡਰੀ ਸਕੂਲ ਭਕਨਾ ਕਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਿਆਰੀ ਸਿਖਿਆ ਦੇਣ ਲਈ ਵਚਨਬੱਧ ਹੈ ਅਤੇ ਸਾਰੇ ਪੰਜਾਬ ਵਿਚ 5000 ਦੇ ਕਰੀਬ ਸਮਾਰਟ ਸਕੂਲ ਬਣਾਏ ਜਾ ਰਹੇ ਹਨ।ਬਾਬਾ ਭਕਨਾ ਜੀ ਦੇ ਸਕੂਲ ਨੂੰ ਵੀ ਸਮਾਰਟ ਸਕੂਲ ਬਣਾਉਣ ਦਾ ਐਲਾਨ ਕਰਦੇ ਹੋਏ ਉਹ ਮਾਨ ਮਹਿਸੂਸ ਕਰ ਰਹੇ ਹਨ।ਉਨਾਂ ਨੇ ਸਕੂਲ ਦੇ ਕਮਰਿਆਂ ਅੱਗੇ ਬਰਾਂਡੇ ਦੇ ਨਿਰਮਾਣ ਲਈ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।ਸੋਨੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ `ਤੇ ਅਗਲੇ ਸੈਸ਼ਨ ਦੌਰਾਨ ਇਸ ਸਕੂਲ ਵਿੱਚ ਲੜਕੀਆਂ ਲਈ ਮੈਡੀਕਲ ਅਤੇ ਨਾਨ ਮੈਡੀਕਲ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ।ਸਕੂਲ ਪਿ੍ੰਸੀਪਲ ਸ਼ਰਨਜੀਤ ਕੌਰ ਤੇ ਸਮੂਹ ਸਟਾਫ ਨੇ ਸਿੱਖਿਆ ਮੰਤਰੀ ਓਮ ਪ੍ਕਾਸ਼ ਸੋਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
     ਇਸ ਮੌਕੇ ਜਿਲਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਪਿ੍ੰ. ਸ਼ਰਨਜੀਤ ਕੌਰ, ਪਿ੍ੰ. ਸੁਨੀਲ ਗੁਪਤਾ, ਪਿ੍ੰ. ਕੁਲਵਿੰਦਰਜੀਤ ਕੌਰ, ਸਮਾਜ ਸੇਵੀ ਵਿਨੋਦ ਕੁਮਾਰ ਸਰਪੰਚ, ਬਾਬਾ ਜੀ ਦੇ ਪਰਿਵਾਰਕ ਮੈਂਬਰ ਹਜਾਰਾ ਸਿੰਘ ਗਿੱਲ, ਲਾਟੀ ਸ਼ਾਹ ਭਕਨਾ, ਡਾ. ਭੁਪਿੰਦਰ ਸਿੰਘ, ਲੈਕ. ਹਰਮੀਤ ਸਿੰਘ, ਹੀਰਾ ਸਿੰਘ ਸਰਪੰਚ ਭਕਨਾ ਕਲਾਂ, ਮਖਤੂਲ ਸਿੰਘ ਸਰਪੰਚ, ਦਲਵਿੰਦਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ ਭਕਨਾ ਖੁਰਦ, ਮੋਹਨਜੀਤ ਸਿੰਘ ਚੀਚਾ, ਬਲਵਿੰਦਰ ਸਿੰਘ ਭਕਨਾ ਖੁਰਦ, ਦਿਲਬਾਗ ਸਿੰਘ ਭਕਨਾ, ਮਨਜੀਤ ਸਿੰਘ ਗਿੱਲ, ਤਰਸੇਮ ਸਿੰਘ ਬੱਬੂ, ਦਿਲਬਾਗ ਸਿੰਘ ਭੱਠੇਵਾਲਾ, ਸਾਬੇ ਸ਼ਾਹ ਭਕਨਾ, ਸੁਖਵਿੰਦਰ ਸਿੰਘ ਹੇਅਰ, ਡਾ. ਗੁਰਬਲਜੀਤ ਸਿੰਘ ਚੀਚਾ, ਮੈਂਡਮ ਹਰਲੀਨ ਕੌਰ, ਮੈਡਮ ਨਿਰਮਲ ਕੌਰ, ਮੈ. ਕਮਲਜੀਤ ਕੌਰ, ਲੈਕ. ਸੁਦਰਸ਼ਨ ਕੁਮਾਰ, ਵਿਸ਼ਾਲ ਕੁਮਾਰ, ਮਾ. ਕੁਲਵੰਤ ਸਿੰਘ, ਮਾ. ਅਮਨਦੀਪ ਭਕਨਾ, ਦਿਲਬੀਰ ਸਿੰਘ ਸਰਪੰਚ, ਗੁਰਦੀਪ ਸਿੰਘ, ਸੁੱਖ ਭਕਨਾ ਖੁਰਦ, ਰਕੇਸ਼ ਗੁਜਰਾਲ ਭਕਨਾ, ਪ੍ਧਾਨ ਸਰਬਜੀਤ ਸਿੰਘ, ਮਾਸਟਰ ਜਸਬੀਰ ਸਿੰਘ ਭਕਨਾ ਖੁਰਦ ਹਾਜਰ ਸਨ।
 

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply