ਪੰਜ ਸਖ਼ਸ਼ੀਅਤਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਕੀਤਾ ਜਾਵੇਗਾ ਸਨਮਾਨਿਤ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪਿੰਡ ਖਤਰਾਏ ਕਲਾਂ ਵਿਖੇ ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ, ਜਗਦੇਵ ਸਿੰਘ ਜੱਸੋਵਾਲ ਅਤੇ ਸਾਬਕਾ
ਸਰਪੰਚ ਕੁਲਵਿੰਦਰ ਸਿੰਘ ਖ਼ਤਰਾਏ ਕਲਾਂ ਦੀ ਯਾਦ `ਚ 20 ਫਰਵਰੀ `ਚ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੀਆਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੇਲੇ ਦੇ ਸਰਪ੍ਰਸਤ ਦਿਲਬਾਗ ਸਿੰਘ ਖ਼ਤਰਾਏ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਪ੍ਰਸਿੱਧ ਕਲਾਕਾਰ ਗਿੱਲ ਹਰਦੀਪ, ਇੰਦਰਜੀਤ ਨਿੱਕੂ, ਬਿੱਕਰ ਤਿੰਮੋਵਾਲ, ਅੰਗਰੇਜ਼ ਅਲੀ, ਗੁਰਵਿੰਦਰ ਗਿੱਲ, ਕੁਲਵੰਤ ਸੇਖ਼ੋਂ, ਗੁਰ ਰੰਧਾਵਾ, ਜੱਸ ਮਾਨ, ਅਨੋਖ ਔਜਲਾ ਤੇ ਸਹੇਲ ਔਜਲਾ ਆਪਣੀ ਕਲਾ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਲਖਵਿੰਦਰ ਸਿੰਘ ਜੌਹਲ ਨੂੰ ਦੇਸ਼ ਭਗਤ ਬਾਪੂ ਓਜਾਗਰ ਸਿੰਘ, ਮਾਸਟਰ ਸਾਧੂ ਸਿੰਘ ਗਰੇਵਾਲ ਨੂੰ ਜਗਦੇਵ ਸਿੰਘ ਜੱਸੋਵਾਲ, ਜਸਬੀਰ ਸਿੰਘ ਪੱਟੀ ਨੂੰ ਸੋਹਣ ਸਿੰਘ ਜ਼ੋਸ, ਬਿੱਕਰ ਤਿੰਮੋਵਾਲ ਨੂੰ ਕੁਲਦੀਪ ਮਾਣਕ, ਪਲਵਿੰਦਰ ਸਿੰਘ ਨੂੰ ਮਾਣ ਪੰਜਾਬ ਦਾ ਐਵਾਰਡ ਦਿੱਤਾ ਜਾਵੇਗਾ, ਜਦ ਕਿ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਮੁਨੀਸ਼ ਕਪੂਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਆ ਜਾਵੇਗਾ।
ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਸ਼ੋਤਮ ਸਿੰਘ ਬਾਠ, ਹਰਿੰਦਰ ਸਿੰਘ ਭੁੱਲਰ ਨਿਜ਼ਾਮਪੁਰਾ, ਭੁਪਿੰਦਰ ਸਿੰਘ ਸੰਧੂ, ਸਰਪੰਚ ਜਵੀਨ ਸਿੰਘ ਝੰਡੇਰ, ਸਰਪੰਚ ਗੁਰਬਚਨ ਸਿੰਘ, ਸੱਜਣ ਸਿੰਘ ਆੜ੍ਹਤੀ, ਮਾਸਟਰ ਅਵਤਾਰ ਸਿੰਘ, ਡਾ. ਇਕਬਾਲ ਸਿੰਘ ਬੱਬਾ, ਕਾਮਰੇਡ ਧਨਵੰਤ ਸਿੰਘ, ਨੰਬਰਦਾਰ ਹਰਭਾਲ ਸਿੰਘ, ਜਰਮਨਜੀਤ ਸਿੰਘ, ਸੁਖਚੈਨ ਸਿੰਘ ਝੰਡੇਰ, ਡਾ. ਸੰਦੀਪ ਸਿੰਘ, ਰੇਸ਼ਮ ਸਿੰਘ ਗਿੱਲ, ਡਾ. ਗੁਰਭੇਜ ਸਿੰਘ, ਮਨਜੀਤ ਪੁਤਲੀ, ਰਾਜੂ ਫ਼ਤਿਹਗੜ੍ਹ ਚੂੜੀਆਂ, ਡਾ. ਹੁਸ਼ਿਆਰ ਸਿੰਘ, ਹਰਭਾਲ ਸਿੰਘ ਨੰਬਰਦਾਰ, ਪਲਵਿੰਦਰ ਸਿੰਘ, ਕੰਵਲ ਭੱਟੀ, ਨਵਦੀਪ ਸਿੰਘ, ਅਮਨਦੀਪ ਸਿੰਘ, ਰਤਨ ਸਿੰਘ ਦੀਵਾਨ ਸਿੰਘ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media