Thursday, July 30, 2026

ਪੰਜਾਬ ਸਕਾਰ ਨੇ ਮੁਦਰਾਸਫੀਤੀ ’ਤੇ ਲਗਾਮ ਕੱਸਣ ਲਈ ਸ਼ਲਾਘਾਯੋਗ ਕਦਮ ਚੁੱਕੇ – ਅਨੁਮੀਤ ਹੀਰਾ ਸੋਢੀ

ਚੰਡੀਗੜ੍ਹ, 20 ਫਰਵਰੀ (ਪੰਜਾਬ ਪੋਸਟ ਬਿਊਰ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਵਿਧਾਨ ਸਭਾ ’ਚ ਵਿੱਤ ਵਰ੍ਹਾ 2019-20 Anumit Hira Sodhi1ਦੇ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ ਬਜ਼ਟ ਦੀ ਨੂੰ ਲੋਕ ਪੱਖੀ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਸਕਰਾਰ ਵਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਜ਼ਟ 2019-20 ’ਚ ਪੰਜਾਬ ਦੇ ਲੋਕਾਂ ’ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਅਤੇ ਖਾਸ ਤੌਰ `ਤੇ ਸਿਹਤ, ਸਿੱਖਿਆ ਅਤੇ ਮੁਦਰਾਸਫੀਤੀ ਨੂੰ ਘੱਟ ਕਰਨ ’ਤੇ ਧਿਆਨ ਦਿੱਤਾ ਹੈ।ਇਸ ਦੇ ਨਾਲ ਹੀ ਆਮ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਬਜਟ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਵੀ ਲੜੀਵਾਰ 5 ਰੁਪਏ ਅਤੇ 1 ਰੁਪਏ ਤੱਕ ਘੱਟ ਕੀਤਾ ਗਿਆ ਹੈ। ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਰਜ਼ ਤੋਂ ਮੁਕਤੀ ਦਿਵਾਉਣ ਲਈ 3000 ਕਰੋੜ ਰੱਖੇ ਹਨ, ਤਾਂ ਕਿ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਰੁਕ ਸਕਣ।ਸਿਹਤ ਸੇਵਾਵਾਂ ਲਈ 3465 ਕਰੋੜ ਰੁਪਏ ਰਖੇ ਗਏ ਹਨ, ਜਿਹੜੇ 2018-19 ਦੀ ਤੁਲਨਾਂ ’ਚ 10.87 ਫੀਸਦ ਜ਼ਿਆਦਾ ਹਨ।
ਬਜਟ ਦੀ ਸ਼ਲਾਘਾ ਕਰਦੇ ਹੋਏ ਅਨੁਮੀਤ ਹੀਰਾ ਸੋਢੀ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਪੰਜਾਬ ਦੀ ਭਲਾਈ ਦੇ ਲਈ ਕਈ ਅਹਿਮ ਕਦਮ ਵੀ ਚੁੱਕੇ ਗਏ ਹਨ।ਜਿੰਨਾਂ ਲਈ ਉਹ ਮੁੱਖ ਮੰਤਰੀ ਅਤੇ ਪੰਜਾਬ ਦੇ ਵਿੱਤ ਮੰਤਰੀ ਦੇ  ਸ਼ੁਕਰਗੁਜ਼ਾਰ ਹਨ।

Check Also

ਪੰਜਾਬ ਦੇ ਸਰਕਾਰੀ ਸਕੂਲ ਉੱਚਤਮ ਪੱਧਰ ‘ਤੇ ਪਹੁੰਚੇ – ਵਿਧਾਇਕ ਡਾ. ਅਜੈ ਗੁਪਤਾ

ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ …

Leave a Reply