ਦੇਸ਼ ਭਰ ਤੋਂ ਹਾਕੀ ਦੀਆਂ ਅੱਠ ਪ੍ਰਸਿੱਧ ਟੀਮਾਂ ਲੈਣਗੀਆਂ ਭਾਗ
ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਹਾਕੀ ਅਕਾਦਮੀ ਵੱਲੋਂ
ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਵਿਖੇ 20 ਤੋਂ 24 ਫ਼ਰਵਰੀ ਤੱਕ ਲੜਕੀਆਂ ਦਾ 5 ਰੋਜ਼ਾ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਇਸ ਮੈਚ ’ਚ ਦੇਸ਼ ਭਰ ਤੋਂ 8 ਨਾਮੀਂ ਹਾਕੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਛੀਨਾ ਨੇ ਕਿਹਾ ਕਿ ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਇਹ ਮੈਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋਣਗੇ।ਉਨ੍ਹਾਂ ਕਿਹਾ ਕਿ ਇਸ ’ਚ ਰੇਲਵੇ, ਸੀ.ਆਰ.ਪੀ.ਐਫ਼ ਤੋਂ ਇਲਾਵਾ ਵੱਖ ਵੱਖ ਸੂਬਿਆਂ ਅਤੇ ਅਕੈਡਮੀਆਂ ਤੋਂ ਵੂਮੈਨ ਹਾਕੀ ਦੀਆਂ ਟੀਮਾਂ ਇਸ ਗੋਲਡ ਕੱਪ ਨੂੰ ਜਿੱਤਣ ਲਈ ਖੇਡ ਦਾ ਪ੍ਰਦਰਸ਼ਨ ਕਰਨਗੀਆਂ।ਉਨ੍ਹਾਂ ਕਿਹਾ ਕਿ ਇਸ ਗੋਲਡ ਕੱਪ ਦੀ ਸਪਾਂਸਨਰ ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ‘ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਹੈ।ਖ਼ਾਲਸਾ ਹਾਕੀ ਅਕਾਦਮੀ ਦੀ ਸਥਾਪਨਾ 2016 ’ਚ ਔਰਤ ਦੀ ਹਾਕੀ ਦੀ ਖੇਡ ਨੂੰ ਪ੍ਰਫ਼ੁਲਿੱਤ ਕਰਨ ਲਈ ਕੀਤੀ ਗਈ ਸੀ ਅਤੇ ਇਸ ਹਾਕੀ ਟੀਮ ਨੇ ਥੋੜ੍ਹੇ ਜਿਹੇ ਸਮੇਂ ’ਚ ਹੀ ਜ਼ਿਕਰਯੋਗ ਪ੍ਰਸਿੱਧੀਆਂ ਹਾਸਲ ਕੀਤੀਆਂ ਹਨ। ਡਾ. ਜੀ.ਐਸ ਵਾਲੀਆ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅਕੈਡਮੀ ਕੁੱਝ ਸਾਲ ਦੇ ਸਮੇਂ ’ਚ ਬਹੁਤ ਗਤੀਸ਼ੀਲ ਹੋ ਗਈ ਹੈ ਅਤੇ ਹਾਕੀ ਟੀਮ ਦੀਆਂ ਖਿਡਾਰਣਾਂ ਨੇ ਕਈ ਨਾਮਵਰ ਟਰਾਫ਼ੀਆਂ ਹਾਸਲ ਕੀਤੀਆਂ ਹਨ।ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਅਕੈਡਮੀ ਦੀਆਂ ਖਿਡਾਰਣਾਂ ਦੇ ਥੋੜ੍ਹੇ ਸਮੇਂ ’ਚ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਅਕਾਦਮੀ ਖਿਡਾਰੀ ਅਗਲੇ 2020 ਦੀਆਂ ਓਲੰਪਿਕ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ।ਉਨ੍ਹਾਂ ਨੇ ਧਰੋਨਾਚਾਰੀਆ ਐਵਾਰਡੀ ਮੁੱਖ ਕੋਚ ਬਲਦੇਵ ਸਿੰਘ ਅਤੇ ਸਹਾਇਕ ਕੋਚ ਅਮਰਜੀਤ ਸ਼ਲਾਘਾ ਕੀਤੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media