ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨ ਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ
ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਪਠਾਨਕੋਟ (ਸਮੇਤ ਘਰੋਟਾ ਅਤੇ ਸੁਜਾਨਪੁਰ) ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਚੱਕ ਨਾਰਾਇਣੀ, ਘਿਆਲਾ ਅਤੇ ਚੱਕ ਮਿਨਹਾਸਾਂ ਦਾ ਦੌਰਾ ਕਰਕੇ ਡਾ. ਅਮਰੀਕ ਸਿੰਘ ਬਲਾਕ ਖੇਤਬਿਾੜੀ ਅਫਸਰ ਨੇ ਕਣਕ ਦੀ ਫਸਲ ਦਾ ਜਾਇਜ਼ਾ ਲਿਆ।ਦੌਰੇ ਦੌਰਾਨ ਪਿੰਡ ਚੱਕ ਨਾਰਾਇਣੀ ਦੇ ਕਿਸਾਨ ਜਗਦੀਸ਼ ਰਾਜ ਪੁੱਤਰ ਬਿਸ਼ਨ ਦਾਸ ਦੇ ਖੇਤਾਂ ਵਿੱਚ ਪੀਲੀ ਕੁੰਗੀ ਦੇਖੀ ਗਈ ਜਿਸ ਦੀ ਰੋਕਥਾਮ ਲਈ ਮੌਕੇ ਤੇ ਹੀ ਪ੍ਰੋਪੀਕੋਨਾਜ਼ੋਲ ਦਾ ਛਿੜਕਾਅ ਕਰਵਾ ਦਿੱਤਾ ਗਿਆ।ਉਨਾਂ ਦੇ ਨਾਲ ਡਾ. ਵਿਕਰਾਂਤ ਧਵਨ ਡਿਪਟੀ ਪੀ.ਡੀ ਆਤਮਾ, ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ, ਸ਼ਿਵਦਾਸ, ਬਲਦੇਵ ਰਾਜ, ਨੀਲ ਰਾਜ, ਤਾਰਾ ਸਿੰਘ, ਵਿਪਨ ਕੁਮਾਰ ਅਤੇ ਜੀਤ ਸਿੰਘ ਹਾਜ਼ਰ ਸਨ।ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਜਾਗਰੁਕ ਕੀਤਾ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਿੱਧੀ ਮਾਇਕ ਸਹਾਇਤਾ ਦੇਣ ਲਈ ਬਿਨੈਪੱਤਰ 25 ਫਰਵਰੀ ਤੱਕ ਸਥਾਨਕ ਸਹਿਕਾਰੀ ਸਭਾਵਾਂ ਵਿੱਚ ਜਮਾਂ ਕਰਵਾਏ ਜਾ ਸਕਦੇ ਹਨ।ਉਨਾਂ ਦੱਸਿਆ ਕਿ ਇਸ ਯੋਜਨਾ ਤਹਿ ਉਹ ਕਿਸਾਨੀ ਪਰਿਵਾਰ ਜਿੰਨਾਂ ਦੀ ਕੁੱਲ ਮਾਲਕੀ 5 ਏਕੜ ਤੋਂ ਵੱਧ ਨਾਂ ਹੋਵੇ, ਬਿਨੈਪੱਤਰ ਦੇ ਸਕਦਾ ਹੈ।ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਨੂੰ ਸਹਿਕਾਰੀ ਸਭਾ ਬਾਰੇ ਪਤਾ ਨਾਂ ਹੋਵੇ ਉਹ ਆਪਣੇ ਬਿਨੈਪੱਤਰ ਦਢਤਰ ਡਿਪਟੀ ਰਜਿਸਟਰਾਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਵੀ ਦੇ ਸਕਦਾ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media