ਕਰੀਬ 19 ਮਹੀਨੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜ) ਦਿੱਤੀਆਂ ਸੇਵਾਵਾਂ
ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿੱਥੇ ਜਿਲ੍ਹਾ ਪਠਾਨਕੋਟ ਅੰਦਰ ਨਵ ਨਿਯੁਕਤ ਹਰਚਰਨ ਸਿੰਘ ਬਤੋਰ ਵਧੀਕ ਡਿਪਟੀ ਕਮਿਸ਼ਨਰ(ਜ) ਅਤੇ
ਅਰਸਦੀਪ ਸਿੰਘ ਨੇ ਬਤੋਰ ਐਸ.ਡੀ.ਐਮ ਪਠਾਨਕੋਟ ਆਪਣਾ ਚਾਰਜ ਸੰਭਾਲਿਆ ਉੱਥੇ ਹੀ ਜਿਲ੍ਹਾ ਪਠਾਨਕੋਟ ਦੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਆਈ.ਏ.ਐਸ ਜੋ ਜਿਲ੍ਹਾ ਪਠਾਨਕੋਟ ਵਿਖੇ 21 ਜੁਲਾਈ 2017 ਤੋਂ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।ਉਨ੍ਹਾਂ ਨੂੰ ਪ੍ਰਸਾਸ਼ਨ ਵੱਲੋਂ ਜਿਲ੍ਹਾ ਪਠਾਨਕੋਟ ਤੋਂ ਨਿੱਘੀ ਵਿਧਾਈ ਦਿੱਤੀ ਗਈ। ਜਿਕਰਯੋਗ ਹੈ ਕਿ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਦੀ ਪਿਛਲੇ ਦਿਨਾਂ ਦੋਰਾਨ ਜਿਲ੍ਹਾ ਪਠਾਨਕੋਟ ਤੋਂ ਜਿਲ੍ਹਾ ਜਲੰਧਰ ਵਿਖੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਬਦਲੀ ਹੋਈ ਹੈ।
ਸਭ ਤੋਂ ਪਹਿਲਾਂ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਇੱਕ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿੱਚ ਨਵ-ਨਿਯੁੱਕਤ ਅਧਿਕਾਰੀ ਹਰਚਰਨ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਸੋਰਭ ਅਰੋੜਾ ਐਸ.ਡੀ.ਐਮ ਧਾਰ ਤੋਂ ਇਲਾਵਾ ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਜਤਿੰਦਰ ਸਰਮਾ ਪੀ.ਏ ਟੂ ਡੀ.ਸੀ, ਸੰਜੀਵ ਪਠਾਨਿਆ, ਗੁਰਦੀਪ ਸਫਰੀ, ਰਿੱਕੀ, ਸਤਨਾਮ ਸਿੰਘ, ਸੁਰਜੀਤ ਸਿੰਘ, ਮੁਨੀਸ ਕੁਮਾਰ, ਸੰਦੀਪ ਭਾਰਤੀ, ਗੀਤਾ ਮਰਵਾਹਾ, ਕਿਰਨ, ਰਿਚਾ ਸਰਮਾ, ਨਰੇਸ ਕੁਮਾਰੀ, ਸਵੀਟੀ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media