Wednesday, August 26, 2026

ਜੀ.ਐਨ.ਡੀ.ਯੂ ਵਿਖੇ ਇਕ-ਹਫਤਾ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ

PUNJ2102201922 ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੱਜ ਦੇ ਅਧਿਆਪਕਾਂ ਨੂੰ ਆਪਣੇ ਪੇਸ਼ੇ ਨਾਲ ਬਦਲਦੀਆਂ ਜ਼ਰੂੂਰਤਾਂ ਪ੍ਰਤੀ ਆਪਣੇ ਆਪ ਨੂੰ ਢਾਲਣਾ ਪਵੇਗਾ ਅਤੇ ਵਿਦਿਆ ਦੇੇ ਖੇਤਰ ਵਿਚ ਚੁਣੌਤੀਆਂ ਨੂੰ ਸਵੀਕਾਰ ਕਰਨਾ ਪਵੇਗਾ।ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਕੰਪਿਊਟਰ ਸਾਇੰਸ ਅਤੇ ਡੀਨ ਪ੍ਰੋ. ਹਰਦੀਪ ਸਿੰਘ ਨੇ ਪੇਸ਼ ਕੀਤੇ। ਉਹ ਅੱਜ ਇੱਥੇ ਯੂਨੀਵਰਸਿਟੀ ਦੇ ਯੂ ਜੀ ਸੀ-ਐਚ ਆਰ ਡੀ ਸੀ ਕੇਂਦਰ ਵਿਚ ਐਮ.ਓ.ਓ.ਸੀਜ਼, ਈ-ਕੰਟੈਂਟ ਡਿਵੈਲਪਮੈਂਟ ਅਤੇ ਓਪਨ ਐਜੂਕੇਸ਼ਨਲ ਸਰੋਤ ਵਿਸ਼ੇ ਤੇੇ ਇਕ ਹਫ਼ਤੇ ਦੇ ਵਰਕਸ਼ਾਪ ਦੇ ਉਦਘਾਟਨੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਵਿਚ  ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂਂ ਉੱਚ ਸਿੱਖਿਆ ਦੇ 45 ਅਧਿਆਪਕ ਹਿੱਸਾ ਲੈ ਰਹੇ ਹਨ।
ਭਾਰਤ ਦੇ ਇਤਿਹਾਸ ਅਤੇ ਪ੍ਰੰਪਰਾਵਾਂ ਤੋਂ ਜਾਣੂ ਕਰਾੳਦਿਆ ਹੋਇਆ ਉਹਨਾਂ ਨੇ ਕਿਹਾ ਕਿ ਗਿਆਨ ਅਤੇ ਸਿੱਖਿਆ ਦੀ ਭਾਲ ਨੇ ਲੋਕਾਂ ਨੂੰ ਹਜ਼ਾਰਾਂ ਮੀਲ ਦੂਰ ਜਾਣ ਲਈ ਮਜਬੂਰ ਕੀਤਾ।ਪਰ ਖੋਜਾਂ ਅਤੇ ਮੌਜੂਦਾ ਮਾਹੋਲ  ਨੇ ਮਨੁੱਖੀ ਸਭਿਅਤਾ ਵਿਚ ਨਵਾਂ ਰੂਪ ਪੈਦਾ ਕੀਤਾ ਤੇ  ਅਸੀਂ ਉਸ ਪੜਾਅ `ਤੇ ਪਹੁੰਚ ਗਏ ਜਿਥੇ ਗਿਆਨ ਅਤੇ ਸਿਖਿਆ ਸਾਡੇ ਦਰਵਾਜ਼ੇ `ਤੇ ਹਾਜ਼ਰ ਹੈੈ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਡੋਮੇਨ ਨਾਲ ਸੰਬੰਧਿਤ ਜਾਣਕਾਰੀ ਸਾਡੇ ਤੋਂ ਸਿਰਫ ਕੁੱਝ ਸਕਿੰਟਾਂ ਦੀ ਦੂਰੀ `ਤੇ ਹੀ ਹੈ।PUNJ2102201923
ਪ੍ਰੋ. ਸੰਦੀਪ ਸ਼ਰਮਾ, ਹੈੱਡ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਕੋਰਸ ਕੋਆਰਡੀਨੇਟਰ ਨੇ ਹਿੱਸਾ ਲੈਣ ਵਾਲਿਆਂ ਨੂੰ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ।ਉਹਨਾਂ ਹਿਊਮਨ ਰੀਸੌਰਸ ਵਿਕਾਸ ਮੰਤਰਾਲੇ ਵੱਲੋਂ ਅਰਪਿਤ, ਲੀਪ, ਐਨ.ਆਰ.ਸੀ, ਸਵਾਮ ਜਿਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਦੇਸ਼ ਵਿੱਚ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਮੂਕ ਪਾਠਕ੍ਰਮ  ਪ੍ਰੋਗਰਾਮ ਨੂੰ ਸ਼ੁੂਰੂੂ ਕਰਨ ਵਾਲੀ ਪਹਿਲੀ ਯੂੂਨੀਵਰਸਿਟੀ ਹੈ, ਜਿਸ ਵਿੱਚ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇਨਰੋਲਮੈੱਟ ਕਰਵਾਈ ਹੈ।ਇਸ ਤੋਂ ਪਹਿਲਾ ਵਿਭਾਗ ਦੇ ਮੁਖੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ `ਜੀ ਆਇਆ` ਕਿਹਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply