ਜੰਡਿਆਲਾ ਗੁਰੁ, 22 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਥਾਣੇ `ਚ ਨਵੇਂ ਆਏ ਡੀ.ਐਸ.ਪੀ ਗੁਰਿੰਦਰਬੀਰ ਸਿੰਘ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ।ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜ ਕੁਮਾਰ ਮਲਹੋਤਰਾ, ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਪ੍ਰਿੰਸ ਪਾਸੀ, ਹਰਚਰਨ ਸਿੰਘ ਬਰਾੜ ਅਤੇ ਹੋਰ ਮੈਬਰਾਂ ਵੱਲੋ ਡੀ.ਐਸ.ਪੀ ਗੁਰਿੰਦਰਬੀਰ ਸਿੰਘ ਅਤੇ ਐਸ.ਐਚ.ਓ ਕਪਿਲ ਕੌਸਲ ਨੂੰ ਫੁੱਲਾਂ ਦੇ ਬੁੱਕੇ ਨਾਲ ਸਨਮਾਨਿਤ ਕੀਤਾ ਗਿਆ।
ਉਹਨਾ ਨੇ ਕਿਹਾ ਉਹ ਆਪਣੀ ਡਿਊਟੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਜੰਡਿਆਲਾ ਗੁਰੂ `ਚ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਯਤਨਸੀਲ ਰਹਿਣਗੇ।
Punjab Post Daily Online Newspaper & Print Media