27 ਫਰਵਰੀ ਨੂੰ ਅੰਮ੍ਰਿਤਸਰ ਛਾਉਣੀ ਵਿਚ ਹੋਵੇਗਾ ਸਮਾਗਮ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇਸ ਵਾਰ ਫੌਜ ਦੀ ਪੱਛਮੀ ਕਮਾਂਡ ਦਾ ਐਵਾਰਡ ਸਮਾਗਮ ਸਰਹੱਦੀ ਖੇਤਰ ਵਿਚ ਹੋਵੇਗਾ।ਜਿਸ ਦੌਰਾਨ 49 ਬਹਾਦਰੀ ਅਤੇ 17 ਯੂਨਿਟ ਸਾਈਟੇਸ਼ਨ ਐਵਾਰਡ ਦਿੱਤੇ ਜਾਣਗੇ।ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ 27 ਫਰਵਰੀ ਨੂੰ ਅੰਮ੍ਰਿਤਸਰ ਛਾਉਣੀ ਦੇ ਹੈਡ ਆਡੀਟੋਰੀਅਮ ਵਿਚ ਲੈਫਟੀਨੈਂਟ ਜਨਰਲ ਸੁਰਦਿੰਰ ਸਿੰਘ ਤਕਸੀਮ ਕਰਨਗੇ।ਉਨਾਂ ਦੱਸਿਆ ਕਿ ਬਹਾਦਰੀ ਪੁਰਸਕਾਰਾਂ ਵਿਚ ਯੁੱਧ ਸੇਵਾ ਮੈਡਲ, ਸੈਨਾ ਮੈਡਲ, ਵਸਿਸ਼ਟ ਸੇਵਾ ਮੈਡਲ ਅਤੇ ਹੋਰ ਐਵਾਰਡ ਸ਼ਾਮਿਲ ਹਨ।ਉਨਾਂ ਲਈ ਬੜੀ ਫ਼ਖਰ ਵਾਲੀ ਗੱਲ ਹੈ ਕਿ ਇਸ ਵਕਾਰੀ ਐਵਾਰਡ ਸਮਾਗਮ ਦੀ ਮੇਜ਼ਬਾਨੀ ਇਸ ਵਾਰ ਪੈਂਥਰ ਡਵੀਜਨ ਕਰ ਰਹੀ ਹੈ।
Punjab Post Daily Online Newspaper & Print Media