Monday, July 27, 2026

ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਵਿਸਥਾਰਿਤ ਜਾਣਕਾਰੀ

PPN2302201902 ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਦੇ ਨਿਰਦੇਸ਼ਾਂ ਅਤੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸਪੈਕਟਰ ਪਰਮਜੀਤ ਸਿੰਘ ਏ.ਐਸ.ਆਈ ਕੰਵਲਜੀਤ ਸਿੰਘ ਵਲੋ ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸਟਾਫ ਦੇ ਸਹਿਯੋਗ ਨਾਲ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਸੜਕ ਸੁਰੱਖਿਆ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੌਰਾਨ ਇੰਸ: ਪਰਮਜੀਤ ਸਿੰਘ ਤੇ ਏ.ਐਸ.ਆਈ ਕੰਵਲਜੀਤ ਸਿੰਘ ਨੇ ਬੱਚਿਆਂ ਨੂੰ ਮੋਟਰ ਵਹੀਕਲ ਐਕਟ ਅਤੇ ਟ੍ਰੈਫਕ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਬੱਚਿਆਂ ਨੂੰ ਓਵਰ ਸਪੀਡ, ਟ੍ਰਿਪਲ ਰਾਈਡਿੰਗ, ਰੈਸ ਡਰਾਈਵਿੰਗ, ਡ੍ਰਿੰਕ ਐਂਡ ਡਰਾਈਵਿੰਗ, ਰੈਡ ਲਾਈਟ ਜੰਪ ਨਾ ਕਰਨ ਅਤੇ ਛੋਟੇ ਬੱਚਿਆਂ ਨੂੰ ਡਰਾਈਵਿੰਗ ਨਾ ਕਰਨ ਸਬੰਧੀ ਦੱਸਿਆ ਗਿਆ। ਸੈਮੀਨਾਰ ਦੇ ਆਖੀਰ `ਚ ਬੱਚਿਆਂ ਨੂੰ ਟ੍ਰੈਫਿਕ ਸਬੰਧੀ ਸਵਾਲ ਪੁੱਛੇ ਗਏ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਅਮਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।PPN2302201901
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply