Friday, July 24, 2026

ਕਿਰਤ ਵਿਭਾਗ ਵਲੋਂ ਘਰੇਲੂ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਕਾਰਜ਼ ਆਰੰਭ

PPN2302201910ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਘਰੇਲੂ ਵਰਕਰਾਂ ਦੀ ਰਜਿਸਟ੍ਰੇਸ਼ਨ ਦਾ ਸੁਭਾਅਰੰਭ ਹਰਦੀਪ ਸਿੰਘ ਘੁੰਮਣ ਸਹਾਇਕ ਕਿਰਤ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਮਨੋਜ ਸ਼ਰਮਾ ਲੇਬਰ ਇੰਨਫੋਰਸਮੈਂਟ ਅਫਸਰ ਪਠਾਨਕੋਟ ਵਲੋਂ ਸ਼ੁਰੂ ਕੀਤਾ ਗਿਆ।
    ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਘੁੰਮਣ ਸਹਾਇਕ ਕਿਰਤ ਕਮਿਸ਼ਨਰ ਪਠਾਨਕੋਟ ਅਤੇ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸਰ ਪਠਾਨਕੋਟ ਨੇ ਸਾਂਝੇ ਤੋਰ `ਤੇ ਦੱਸਿਆ ਕਿ ਪਹਿਲੇ ਦਿਨ ਕਰੀਬ 12 ਡੋਮੈਸਟਿਕ ਵਰਕਰਾਂ ਦੀ ਅਸੰਗਠਿਤ ਵਰਕਰਾਂ ਸੋਸ਼ਲ ਸਕਿਉਰਟੀ ਐਕਟ-2008 ਦੇ ਅਨੁਸਾਰ ਰਜਿਸਟ੍ਰੇਸ਼ਨ ਕੀਤੀ ਗਈ।ਉਨ੍ਹਾਂ ਦੱਸਿਆ ਕਿ ਉਪਰੋਕਤ ਕਾਨੂੰਨ ਅਨੁਸਾਰ ਘਰੇਲੂ ਕਾਮਿਆਂ ਨੂੰ ਪੰਜਾਬ ਸਰਕਾਰ ਵੱਲੋਂ ਬਣਦੇ ਲਾਭ ਵੀ ਮਿਲਣਗੇ। ਉਨ੍ਹਾਂ ਹੋਰ ਘਰੇਲੂ ਕਾਮਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਰਜਿਸਟ੍ਰੇਸ਼ਨ ਨਜਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਕਰਵਾਉਣ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply