ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਖੇਲੋ ਇੰਡੀਆ ਨੈਸ਼ਨਲ ਫਿਟਨੈਸ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਅਲੱਗ ਅਲੱਗ ਸਕੂਲਾਂ ਤੋਂ ਆਏ ਖੇਡ ਅਧਿਆਪਕਾਂ ਨੂੰ ਖੇਡਾਂ ਦੇ ਕਈ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ।ਇਸ ਪੌਰਗਰਾਮ ਦਾ ਮੰਤਵ 2030 ਵਿੱਚ ਭਾਰਤ ਵੱਲੋਂ ਕਰਵਾਈਆ ਜਾ ਰਹੀਆਂ ਖੇਡਾਂ ਦੀ ਤਿਆਰੀ ਹੈ।
ਇਸ ਪ੍ਰੋਗਰਾਮ ਵਿੱਚ ਆਰ.ਪੀ ਸਿੰਘ ਡਿਪਟੀ ਸੈਕਰੇਟਰੀ (ਸੀ.ਬੀ.ਐਸ.ਈ) ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਤੋਂ ਇਲਾਵਾ ਸ੍ਰੀਮਤੀ ਰਿਤੂ ਸਿੰਘ ਖੇਤਰੀ ਪ੍ਰਬੰਧਕ, ਸਪੋਰਟਸ ਆਥੋਰਟੀ ਆਫ਼ ਇੰਡੀਆ, ਜਤਿੰਦਰ ਕੁਮਾਰ ਅਸਿਸਟੈਂਟ ਐਗਜੈਕਿਟਵ ਫਾਰ ਟੀ.ਐਸ ਸਪੋਰਟਸ, ਸੁਨੀਲ ਕੁਮਾਰ ਤੇ ਰਾਜੇਸ਼ ਠਾਕੁਰ ਮੁੱਖ ਟਰੇਨਰ, ਸ੍ਰੀਮਤੀ ਉਪਿੰਦਰ ਕੌਰ ਪ੍ਰਿੰਸੀਪਲ ਝਬਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇੰਨ੍ਹਾਂ ਦੇ ਆਉਣ `ਤੇ ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ, ਖੇਡ ਇੰਚਾਰਜ ਸ੍ਰੀਮਤੀ ਅੰਮ੍ਰਿਤਪਾਲ ਕੌਰ ਤੇ ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ ਤੇ ਅਧਿਆਪਕਾ ਤੇ ਵਿਦਿਆਰਥੀਆਂ ਨਾਲ ਫੁੱਲਾਂ ਦੇ ਗੁਲਦਸਤਿਆਂ ਨਾਲ ਇਹਨਾਂ ਦਾ ਸੁਆਗਤ ਕੀਤਾ।ਸਕੂਲ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਤੇ ਮੁੱਖ ਮਹਿਮਾਨ ਨੇ ਆਏ ਹੋਏ ਮਹਿਮਾਨਾਂ ਨਾਲ ਮਿਲ ਕੇ ਸ਼ਮਾ ਰੋਸ਼ਨ ਕੀਤੀ। 
ਸਕੂਲ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਮੰਚ ਤੇ ਇੰਨ੍ਹਾਂ ਦਾ ਸੁਆਗਤ ਕਰਦੇ ਹੋਏ ਖੇਡ ਅਧਿਆਪਕਾਂ ਨੂੰ ਕਿਹਾ ਕਿ ਖੇਡ ਅਧਿਆਪਕ ਹੀ ਵਿਦਿਆਰਥੀਆਂ ਵਿੱਚੋਂ ਚੰਗੇ ਖਿਡਾਰੀਆਂ ਦੀ ਪਰਖ ਕਰ ਸਕਦੇ ਹਨ।ਸ੍ਰੀਮਤੀ ਰਿਤੂ ਸਿੰਘ ਤੇ ਰਾਜੇਸ਼ ਠਾਕੁਰ ਨੇ ਅਧਿਆਪਕਾਂ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਛੋਟੀਆਂ ਕਲਾਸਾਂ ਤੋਂ ਹੀ ਖੇਡਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਚਾਹੀਦਾ ਹੈ।ਇਹ ਸੈਮੀਨਾਰ ਖੇਡ ਅਧਿਆਪਕਾਂ ਲਈ ਬਹੁਤ ਹੀ ਲਾਹੇਵੰਦ ਰਿਹਾ।ਮੈਂਬਰ ਇੰਚਾਰਜ ਹਰਮਿੰਦਰ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media