Monday, May 4, 2026

ਗੁਰਜੀਤ ਔਜਲਾ ਵਲੋਂ ਗੁਰੂ ਨਾਨਕ ਹਸਪਤਾਲ ਨੂੰ ਦੋ ਆਟੋਮੈਟਿਕ ਸਫਾਈ ਮਸ਼ੀਨਾਂ ਭੇਟ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੇ ਅਖਤਿਆਰੀ ਫੰਡ (ਐਮ.ਪੀ ਲੈਂਡ ਫੰਡ) PPN2302201924ਵਿੱਚੋਂ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਨੂੰ ਦੋ ਸਫਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ।ਮੈਂਬਰ ਲੋਕ ਸਭਾ ਔਜਲਾ ਨੇ ਕਿਹਾ ਕਿ ਹਸਪਤਾਲ ‘ਚ ਆਪਣਾਂ ਇਲਾਜ਼ ਕਰਵਾਉਣ ਆਏ ਮਰੀਜ਼ ਨੂੰ ਸਾਫ ਸੁਥਰਾ ਮਾਹੌਲ ਮਿਲਣ ਨਾਲ ਉਸ ਦਾ ਅੱਧਾ ਦੁੱਖ ਕੱਟਿਆ ਜਾਂਦਾ ਹੈ।ਇਸ ਲਈ ਹਸਪਤਾਲਾਂ ਦੀ ਸਾਫ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ‘ਚ ਆਪਣਾ ਇਲਾਜ਼ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਆਉਂਦੀਆਂ ਮੁਸ਼ਕਲਾਂ ਦੂਰ ਕਰਨ ਦਾ ਯਤਨ ਕੀਤਾ ਹੈ, ਜੋ ਅੱਗੇ ਵੀ ਜਾਰੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਇਸ ਹਸਪਤਾਲ ‘ਚ ਲੋਕਾਂ ਨੂੰ ਬਾਹਰੋਂ ਮਹਿੰਗੇ ਮੁੱਲ `ਤੇ ਟੈਸਟ ਕਰਵਾਉਣੇ ਪੈਂਦੇ ਸਨ।ਪਰ ਹੁਣ ਸਾਰੇ ਟੈਸਟ ਅਤੇ ਐਕਸਰੇ ਇਥੇ ਹੀ ਕਰਵਾਏ ਜਾ ਰਹੇ ਹਨ ਤੇ ਨਵੀਂ ਐਂਬੂਲੈਂਸ ਵੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਹਸਪਤਾਲ ਦੀ ਸਾਫ ਸਫਾਈ ਲਈ ਦੋ ਆਟੋਮੈਟਿਕ ਮਸ਼ੀਨਾਂ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਨੂੰ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਤੋਂ ਵਧੀਆ ਦਿੱਖ ਦਿੱਤੀ ਜਾਵੇਗੀ।ਜੇਕਰ ਉਹ ਪ੍ਰਮਾਤਮਾ ਦੀ ਕਿਰਪਾ ਤੇ ਪਾਰਟੀ ਹਾਈਕਮਾਂਡ ਦੀ ਮਰਜ਼ੀ ਨਾਲ ਮੁੜ ਮੈਂਬਰ ਲੋਕ ਸਭਾ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਸਾਰੇ ਵਿਧਾਇਕਾਂ ਦੀ ਸਹਿਮਤੀ ਨਾਲ ਐਮ.ਪੀ ਲੈਂਡ ਦੀ ਪਹਿਲੀ 2.5 ਕਰੋੜ ਦੀ ਕਿਸ਼ਤ ਗੁਰੂ ਨਾਨਕ ਦੇਵ ਹਸਪਤਾਲ ਨੂੰ ਨਵੀਂ ਦਿੱਖ ਦੇਣ ਲਈ ਲਗਾਈ ਜਾਵੇਗੀ।ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਜੋ ਟੈਕਸ ਦੇ ਰੂਪ ‘ਚ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨਾਲ ਇੰਨਾਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ।ਇਸ ਲਈ ਇੰਨਾਂ ਦੀ ਸਾਂਭ ਸੰਭਾਲ ਕਰਕੇ ਚਾਲੂ ਰੱਖਿਆ ਜਾਵੇ।ਇਸ ਮੌਕੇ ਵਿਧਾਇਕ ਸੁਨੀਲ ਦੱਤੀ ਅਤੇ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਸੋਨੀਆ ਸਮੇਤ ਹਸਪਤਾਲ ਦੇ ਡਾਕਟਰ ਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply