ਸਿਟੀ ਪੁਲੀਸ ਹਰਕਤ `ਚ ਆਈ- ਪੜਤਾਲ ਸ਼ੁਰੂ
ਭੀਖੀ/ਮਾਨਸਾ, 25 ਫਰਵਰੀ (ਪੰਜਾਬ ਪਸੋਟ – ਕਮਲ ਜ਼ਿੰਦਲ) – ਮਾਨਸਾ ਸ਼ਹਿਰ ਦੇ ਗਊਸ਼ਾਲਾ ਰੋਡ ਸਥਿਤ ਭਰੇ ਬਾਜ਼ਾਰ `ਚ ਇਕ ਔਰਤ ਤਿੰਨ ਲੁਟੇਰਿਆਂ ਨੇ
ਦੁਕਾਨ ਮਾਲਕ ਔਰਤ ਨੂੰ ਪਿਸਤੌਲ ਦੀ ਨੋਕ `ਤੇ ਬੰਦੀ ਬਣਾ ਕੇ ਗਹਿਣਿਆਂ ਅਤੇ ਨਗਦੀ ਦੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ।ਦੁਕਾਨ ਮਾਲਕ ਔਰਤ ਮੁਤਾਬਿਕ ਪਹਿਲਾਂ ਕੁੱਝ ਨੌਜਵਾਨਾਂ ਨੇ ਦੁਕਾਨ ਵਿਚ ਆ ਕੇ ਰੇਕੀ ਕੀਤੀ ਸੀ ਤੇ ਫਿਰ ਇਕ ਔਰਤ ਨੂੰ ਗਾਹਕ ਬਣਾ ਕੇ ਭੇਜਣ ਤੋਂ ਬਾਅਦ ਉਥੋਂ ਉਕਤ ਸਾਮਾਨ ਲੁੱਟ ਲਿਆ।
ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਘਟਨਾ ਸਥਾਨ ਦਾ ਜ਼ਾਇਜ਼ਾ ਲੈਣ ਤੋਂ ਬਾਅਦ ਲੁਟੇਰਿਆਂ ਦੀ ਤਲਾਸ਼ ਲਈ ਪੜਤਾਲ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਸਹਿਮ ਪਾਇਆ ਜਾ ਰਿਹਾ ਹੈ।ਪੁਲੀਸ ਦਾ ਦਾਅਵਾ ਹੈ ਕਿ ਛੇਤੀ ਹੀ ਲੁਟੇਰਿਆਂ ਨੂੰ ਲੱਭ ਲਿਆ ਜਾਵੇਗਾ।
ਜਾਣਕਾਰੀ ਅਨੁਸਾਰ ਮਾਨਸਾ ਦੇ ਗਊਸ਼ਾਲਾ ਰੋਡ `ਤੇ ਸੇਠੀ ਹੈਰੀਟੇਜ਼ ਗਾਰਮੈਂਟਸ ਦੀ ਦੁਕਾਨ ਮਾਲਕ ਔਰਤ ਜਸਵਿੰਦਰ ਕੌਰ ਮੌਜੂਦ ਸੀ। ਉਸ ਦਾ ਪਤੀ ਕਿਸੇ ਕੰਮ ਦੇ ਸਿਲਸਿਲੇ `ਚ ਬਾਹਰ ਗਿਆ ਸੀ। ਜਸਵਿੰਦਰ ਕੌਰ ਨੇ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਨੌਜਵਾਨ ਦੁਕਾਨ `ਤੇ ਆਏ ਅਤੇ ਕੁੱਝ ਸਮਾਨ ਬਾਰੇ ਪੁਛਗਿੱਛ ਕਰਕੇ ਚਲੇ ਗਏ। ਬਾਅਦ ਵਿਚ ਇੱਕ ਵਿਆਹੁਤਾ ਔਰਤ ਦੁਕਾਨ ਅੰਦਰ ਆਈ ਤੇ ਉਸ ਨੇ ਉਨ੍ਹਾਂ ਤੋਂ ਲੈਸਾਂ ਆਦਿ ਦੀ ਮੰਗ ਕੀਤੀ।ਦੁਕਾਨ ਮਾਲਕ ਔਰਤ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਉਕਤ ਸਮਾਨ ਨਾ ਹੋਣ ਦੀ ਗੱਲ ਕਹੀ, ਪਰ ਬਾਅਦ ਵਿਚ ਦੁਕਾਨ `ਚ ਆਈ ਔਰਤ ਉਥੇ ਪਈਆਂ ਲੈਸਾਂ ਦੇਣ ਲਈ ਕਹਿਣ ਲੱਗੀ।ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਔਰਤ ਨੂੰ ਸਮਾਨ ਦਿਖਾਉਣਾ ਸ਼ੁਰੂ ਕੀਤਾ ਤਾਂ ਇਸੇ ਦੌਰਾਨ ਪਹਿਲਾਂ ਆਏ ਨੌਜਵਾਨ ਦੁਕਾਨ ਵਿੱਚ ਦਖਲ ਹੋਏ। ਉਨ੍ਹਾਂ ਨੂੰ ਦੇਖ ਕੇ ਉਸ ਨੂੰ ਕੁੱਝ ਸ਼ੱਕ ਹੋਇਆ, ਜਿਸ ਤੋਂ ਬਾਅਦ ਨੌਜਵਾਨਾਂ ਨੇ ਉਸ `ਤੇ ਪਿਸਤੌਲ ਤਾਣ ਦਿੱਤੀ ਤੇ ਮੂੰਹ, ਲੱਤਾਂ, ਬਾਹਾਂ ਤੇ ਟੇਪ ਲਾ ਕੇ ਉਸ ਨੂੰ ਬੰਦੀ ਬਣਾ ਲਿਆ।
ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਬੰਦੀ ਬਣਾਉਣ ਤੌਂ ਬਾਅਦ ਨੌਜਵਾਨ ਨੇ ਕੈਸ਼ ਬਾਰੇ ਪੁੱਛਿਆ।ਉਹ ਅਲਮਾਰੀ ਵਿਚ ਪਿਆ ਕਰੀਬ 14 ਤੋਲੇ ਸੋਨਾ, ਨਗਦੀ ਤੇ ਹੋਰ ਸਮਾਨ ਚੁੱਕ ਲਿਆ ਤੇ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਇਹ ਸਮਾਨ ਉਨ੍ਹਾਂ ਨੇ ਵਿਆਹ ਲਈ ਰੱਖਿਆ ਸੀ, ਜਿਸ ਨੂੰ ਲੁਟੇਰੇ ਨੌਜਵਾਨ ਲੁੱਟ ਕੇ ਲੈ ਗਏ। ਇਸ ਲੁੱਟ ਨੂੰ ਲੈ ਕੇ ਜਸਵਿੰਦਰ ਕੌਰ ਸਦਮੇ ਵਿਚ ਹੈ।ਘਟਨਾ ਦਾ ਨੇੜਲੇ ਦੁਕਾਨਦਾਰਾਂ ਨੂੰ ਵੀ ਬਾਅਦ ਵਿਚ ਪਤਾ ਲੱਗਾ।
ਥਾਣਾ ਸਿਟੀ-1 ਦੇ ਮੁਖੀ ਅਮਨਦੀਪ ਸਿੰਘ ਪੁਲੀਸ ਪਾਰਟੀ ਸਮੇਤ ਉਥੇ ਪੁੱਜੇ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media