Thursday, June 11, 2026

ਬਿਜਲੀਪੁਰ ਦੇ ਖੇਡ ਮੇਲੇ ’ਚ ਲਾਟੋਂ ਨੇ ਕੈਂਡ ਨੂੰ ਹਰਾ ਕੇ ਇੱਕ ਪਿੰਡ ਓਪਨ ਦਾ ਖਿਤਾਬ ਜਿੱਤਿਆ

ਸਮਰਾਲਾ 25 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਬਿਜਲੀਪੁਰ  ਦੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਵੱਲੋਂ, ਸਮੂਹ ਨਗਰ PUNJ2502201912ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਲੱਲ ਕਲਾਂ ਵਾਲਿਆਂ ਦੀ ਯਾਦ ਸਮਰਪਿਤ ਅਤੇ ਕਬੱਡੀ ਖਿਡਾਰੀ ਏਕਮ ਸਿੰਘ ਬਿਜਲੀਪੁਰ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਖੇਡ ਮੇਲਾ ਪਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੱਘ ਲਿੱਟ ਪ੍ਰਧਾਨ, ਗੁਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ। ਇਸ ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਜੋਗਿੰਦਰ ਸਿੰਘ ਲੱਲ ਕਲਾਂ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੇਲੇ ਵਿੱਚ ਕਬੱਡੀ 32 ਕਿਲੋ ਵਿੱਚ ਟਿੱਬਾ ਨੇ ਪਹਿਲਾ ਸਥਾਨ ਅਤੇ ਬਿਜਲੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ 42 ਕਿਲੋ ਵਿੱਚ ਅਕਬਰਪੁਰ ਛੰਨਾਂ ਨੇ ਪਹਿਲਾ, ਜਰਗੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ 52 ਕਿਲੋ ਵਿੱਚ ਰੇੇਹਿੜੂ ਸਾਹਿਬ ਨੇ ਪਹਿਲਾ ਅਤੇ ਸਾਇਆ ਨੇ ਦੂਜਾ ਸਥਾਨ ਹਾਸਲ ਕੀਤਾ।65 ਕਿਲੋ ਕਬੱਡੀ ਵਿੱਚ ਜੰਡ ਦੀ ਟੀਮ ਨੇ ਮਤੋਈ ਦੀ ਟੀਮ ਨੂੰ ਇੱਕ ਰੌਚਿਕ ਮੁਕਾਬਲੇ ਦੌਰਾਨ ਧੂੜ ਚਟਾਈ। ਕਬੱਡੀ 75 ਕਿੱਲੋ ਵਿੱਚ ਮਹਿਲਕਲਾਂ ਦੀ ਟੀਮ ਨੇ ਸਗੀਮਾ ਦੀ ਟੀਮ ਨੂੰ ਚਿੱਤ ਕੀਤਾ।ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਲਾਟੋਂ ਦੇ ਗੱਭਰੂਆਂ  ਨੇ ਇੱਕ ਫਸਵੇਂ ਮੁਕਾਬਲੇ ਦੌਰਾਨ ਪਿੰਡ ਕੈਂਡ ਦੇ ਗੱਭਰੂਆਂ ਨੂੰ ਹਰਾਇਆ ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ।
ਇਸ ਖੇਡ ਮੇਲੇ ਦੌਰਾਨ ਕਬੱਡੀ ਖਿਡਾਰੀ ਜੀਤੀ ਰੋਹਲੇ ਕੈਨੇਡਾ, ਪਿੰਦਰ ਕਬੱਡੀ ਖਿਡਾਰੀ ਅਤੇ ਜੀਵਾ ਭਰਥਲਾ ਕਬੱਡੀ ਖਿਡਾਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ ਸਮਰਾਲਾ,  ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਤਿੰਦਰ ਸਿੰਘ ਜੋਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਸੁਖਵੀਰ ਸਿੰਘ ਪੱਪੀ, ਅਮਰੀਕ ਸਿੰਘ ਸਾਬਕਾ ਚੀਫ ਇੰਜ: ਬਿਜਲੀ ਬੋਰਡ, ਸ਼ਿੰਗਾਰਾ ਸਿੰਘ ਬਡਲਾ ਅਕਾਲੀ ਆਗੂ ਅੰਮਿ੍ਰਤਸਰ, ਵਰਿੰਦਰ ਸਿੰਘ ਸੇਖੋਂ ਸੂਬਾ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ, ਰਾਮਾ ਚੌਧਰੀ ਸਿਹਾਲਾ, ਧਰਮਵੀਰ ਸਿੰਘ ਪੰਜਾਬ ਪੁਲਿਸ, ਇਕਬਾਲ ਸਿੰਘ ਰਾਏ, ਹਰਦੀਪ ਸਿੰਘ ਚੀਮਾ, ਬਲਵਿੰਦਰ ਸਿੰਘ ਕੈਨੇਡਾ, ਅਮਨਾ ਲਿੱਟ ਕਲਕੱਤੇ ਵਾਲੇ, ਦੁੱਲਾ ਢੈਪਈ, ਬੰਟੀ ਸਰਪੰਚ, ਜਸਕਰਨ ਸਿੰਘ ਗਰੇਵਾਲ, ਕੋਚ ਦੇਵੀ ਦਿਆਲ, ਅਮਨਾ ਮਾਵੀ, ਹਰਦੀਪ ਸਿੰਘ ਲਿੱਟ ਇੰਦੌਰ ਵਾਲੇ ਆਦਿ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਖੇਡ ਮੇਲੇ ਨੂੰ ਸਫਲ ਕਰਨ ਲਈ ਪ੍ਰਵਾਸੀ ਵੀਰ ਜਗਪਾਲ ਸਿੰਘ ਲਿੱਟ ਯੂ.ਐਸ.ਏ, ਮਨੀ ਲਿੱਟ ਯੂ.ਐਸ.ਏ, ਬੇਅੰਤ ਸਿੰਘ ਲਿੱਟ ਕੈਨੇਡਾ, ਸਤਵਿੰਦਰ ਸਿੰਘ ਭੋਲਾ ਕੈਨੇਡਾ, ਮਨੂੰ ਲਿੱਟ, ਉਤਮਜੀਤ ਯੂ.ਐਸ.ਏ, ਬੱਗਾ ਲਿੱਟ ਕੈਨੇਡਾ, ਗੁਰਤਾਜ ਸਿੰਘ ਲਿੱਟ ਯੂ.ਐਸ.ਏ, ਮਨਵੀਰ ਸਿੰਘ ਲਿੱਟ ਯੂ.ਐਸ.ਏ, ਕਮਲ ਕੈਨੇਡਾ, ਮਹਿੰਦਰ ਸਿੰਘ ਲਿੱਟ, ਅਮਰੀਕ ਸਿੰਘ ਕੈਨੇਡਾ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ।  
ਇਸ ਖੇਡ ਮੇਲੇ ਦੀ ਕੁਮੈਂਟਰੀ ਬੱਬੂ ਖੰਨਾ, ਹੈਪੀ ਰੁੜਕੀ, ਗੋਰਾ ਰੱਬੋ ਅਤੇ ਮੰਚ ਤੋਂ ਯਾਦਵਿੰਦਰ ਸਿੰਘ ਚੰਡਿਆਲਾ  ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਇਸ ਖੇਡ ਮੇਲੇ ਵਿੱਚ ਰੈਫਰੀਆਂ ਦੀ ਭੂਮਿਕਾ ਰਾਮਾ ਫਤਹਿਗੜ੍ਹ ਨਿਊਆਂ, ਹਰਜੀਤ ਸਰਪੰਚ ਲੱਲ ਕਲਾਂ, ਐਮ. ਪੀ. ਖਹਿਰਾ ਨੇ ਨਿਭਾਈ।ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਅਮਨਦੀਪ ਸਿੰਘ ਲਿੱਟ ਪ੍ਰਧਾਨ, ਕਮਲ ਲਿੱਟ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਲਾਲੀ, ਤਰਲੋਚਨ ਸਿੰਘ ਚੀਮਾ, ਇੰਦਰਜੀਤ ਸਿੰਘ, ਮਸਕੀਨੀਆ, ਬਾਜ ਸਿੰਘ, ਅਮਨ ਲਿੱਟ, ਜਸ਼ਨ ਤੂਰ, ਲਾਡੀ ਲਿੱਟ, ਤੇਜੀ ਲਿੱਟ, ਜਰਨੈਲ ਸਿੰਘ, ਅਮਨ ਤੂਰ, ਗੁਰਪ੍ਰੀਤ ਸਿੰਘ ਲਾਲੀ ਨੇ ਦਿਨ ਰਾਤ ਇੱਕ ਕਰ ਦਿੱਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply