Monday, June 15, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਖਿਡਾਰਨਾਂ ਨੇ ਸੋਨੇ, ਚਾਂਦੀ ਤੇ ਕਾਂਸੀ ਦੇ ਮੈਡਲ ਜਿੱਤੇ

ਆਲ ਇੰਡੀਆ ਇੰਟਰ ਜ਼ੋਨਲ ਪੈਨਕਾਕ ਸੀਲੱਟ ਚੈਂਪੀਅਨਸ਼ਿਪ-2019 `ਤੇ ਕੀਤਾ ਕਬਜ਼ਾ
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) -ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਆਲ ਇੰਡੀਆਂ ਇੰਟਰ ਜ਼ੋਨਲ ਪੈਨਕਾਕ ਸੀਲੱਟ PUNJ2602201907ਚੈਂਪੀਅਨਸ਼ਿਪ-2019 ਵਿਚ ਵੱਖ-ਵੱਖ ਮੁਕਾਬਲਿਆਂ (ਇਨਡੋਰ ਅਤੇ ਬੀਚ) ਟੈਂਡਿੰਗ, ਗਾਡਾਂ, ਰੇਗੂ ਅਤੇ ਟੂਨਗਲ ਵਿਚ ਸੱਤ ਸੋਨੇ ਦੇ, ਗਿਆਰਾਂ ਚਾਂਦੀ ਅਤੇ ਚਾਰ ਕਾਂਸੀ ਦੇ ਮੈਡਲ ਜਿੱਤੇ।ਇਹ ਚੈਂਪੀਅਨਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੈਂਪਸ ਅੰਮ੍ਰਿਤਸਰ ਵਿਖੇ 8 ਫਰਵਰੀ ਤੋਂ 10 ਫਰਵਰੀ 2019 ਤੱਕ ਚਲੀ।ਜਿਸ ਵਿਚ ਕਾਲਜ ਦੀਆਂ ਖਿਡਾਰਨਾਂ ਨੇ ਦੱਖਣੀ ਜ਼ੋਨ, ਪੂਰਬੀ ਜ਼ੋਨ, ਉੱਤਰੀ ਜ਼ੋਨ, ਪੱਛਮੀ ਜ਼ੋਨ ਅਤੇ ਉਤਰ-ਦੱਖਣੀ ਜ਼ੋਨ ਨੂੰ ਹਰਾ ਕੇ ਇਹ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ।
ਕਰਨਬੀਰ ਕੌਰ, ਬਲਜੋਤ ਕੌਰ, ਸਿਮਰਜੀਤ ਕੌਰ, ਅਕਨੀਤ ਸਾਗਰ, ਲਵਲੀ, ਨਵਦੀਪ ਕੌਰ ਅਤੇ ਜਸਦੀਪ ਕੌਰ ਨੇ ਸੋਨੇ ਦੇ ਮੈਡਲ ਜਿੱਤੇ।ਮੁਸਕਾਨ, ਪਵਨਦੀਪ ਕੌਰ, ਨਵਜੋਤ ਕੌਰ, ਰਾਜਬੀਰ ਕੌਰ, ਮਮਤਾ, ਚੰਦਨਪ੍ਰੀਤ ਕੌਰ, ਨੇਹਾ ਰਾਣੀ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਕਾਜਲ ਅਤੇ ਨਵਨੀਤ ਨੇ ਚਾਂਦੀ ਦੇ ਮੈਡਲ ਜਿੱਤੇ ਅਤੇ ਮਨਦੀਪ ਕੌਰ, ਨਵਜੀਤ ਕੌਰ, ਭਿੰਦਰ ਕੌਰ ਅਤੇ ਮਨਦੀਪ ਕੌਰ ਨੇ ਕਾਂਸੀ ਦੇ ਮੈਡਲ ਜਿੱਤੇ।ਇਹ ਕਾਲਜ ਲਈ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਸ ਚੈਂਪੀਅਨਸ਼ਿਪ ਵਿਚ ਉੱਤਰੀ ਜ਼ੋਨ ਦੀ ਟੀਮ ਦੇ 26 ਮੈਬਰਾਂ ਵਿਚੋ 23 ਮੈਂਬਰ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਸਨ, ਜਿੰਨ੍ਹਾਂ ਨੇ ਇਸ ਵਿਚ ਹਿੱਸਾ ਲਿਆ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਅਜਿਹੀਆਂ ਹੋਰ ਪ੍ਰਾਪਤੀਆਂ ਲਈ ਵੀ ਉਤਸ਼ਾਹਿਤ ਕੀਤਾ।ਉਹਨਾਂ ਇਹ ਵੀ ਕਿਹਾ ਕਿ ਕਾਲਜ ਦੇ ਖਿਡਾਰੀਆਂ ਨੇ ਹਮੇਸ਼ਾ ਹੀ ਵੱਖ-ਵੱਖ ਚੈਂਪੀਅਨਸ਼ਿਪਾਂ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਦਿਖਾਇਆ ਹੈ ਅਤੇ ਕਾਲਜ ਹਮੇਸ਼ਾ ਅਜਿਹੇ ਖਿਡਾਰੀਆਂ ਦੀ ਮੱਦਦ ਕਰਦਾ ਆ ਰਿਹਾ ਹੈ, ਜੋ ਦੇਸ਼ ਅਤੇ ਸੰਸਥਾਂ ਦਾ ਨਾਮ ਰੋਸ਼ਨ ਕਰਦੇ ਹਨ।
ਸ਼੍ਰੀਮਤੀ ਸਵੀਟੀ ਬਾਲਾ ਮੁਖੀ ਸਰੀਰਕ ਸਿਖਿਆ ਵਿਭਾਗ, ਕੋਚ ਗਗਨਦੀਪ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਹੋਰ ਅਧਿਆਪਕ ਮਿਸ ਸਵਿਤਾ ਕੁਮਾਰੀ, ਗਗਨਪ੍ਰੀਤ ਕੌਰ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਖਿਡਾਰਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।
 

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply