Wednesday, August 26, 2026

ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਮਾਰਟ ਸਕੂਲ ਸਮਰਾਲਾ ’ਚ ਸਾਈਕਲ ਵੰਡ ਸਮਾਰੋਹ

ਸਮਰਾਲਾ, 26 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੜਕੀਆਂ ਨੂੰ ਆਪਣੀ ਵਿੱਦਿਆ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਮਾਈ ਭਾਗੋ ਸਕੀਮ ਤਹਿਤ PUNJ2602201909ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ ਵਿੱਚ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ ਨੇ 451 ਵਿਦਿਆਰਥਣਾਂ ਨੂੰ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਾਈਕਲ ਵੰਡੇ।ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਹਲਕਾ ਵਿਧਾਇਕ ਅਤੇ ਹੋਰ ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ।ਅਮਰੀਕ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥਣਾਂ ਨੂੰ ਜਿੱਥੇ ਮਿਹਨਤ ਅਤੇ ਲਗਨ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ ਉੱਥੇ ਸਕੂਲ ਲਈ ਹਰ ਸੰਭਵ ਸਹਾਇਤਾ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌੇਕੇ ਕੌਂਸਲਰ ਸੰਨੀ ਦੁਆ, ਪੀ.ਏ ਲਬੀ ਢਿੱਲੋਂ, ਪੀ.ਟੀ.ਏ ਮੈਂਬਰਾਂ ਰਾਜੀਵ ਬਿਮਰਾ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਰਿੰਕੂ ਥਾਪਰ, ਐਸ.ਐਮ.ਸੀ ਚੇਅਰਮੈਨ ਰਾਜਿੰਦਰ ਕੁਮਾਰ, ਰਣਬੀਰ ਸਿੰਘ, ਰਾਜ ਸਿੰਘ, ਜਰਨੈਲ ਸਿੰਘ, ਜਗਜੀਤ ਕੌਰ ਅਤੇ ਅੰਜੂ ਬਾਲਾ ਸਾਰੇ ਐਸ.ਐਮ.ਸੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਬੱਚਿਆਂ ਦੇ ਮਾਪੇ ਅਤੇ ਸਮੂਹ ਸਟਾਫ਼ ਹਾਜ਼ਰ ਸੀ।
 

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply