ਅੰਮ੍ਰਿਤਸਰ, 26 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ
ਲੁਧਿਆਣਾ ਦੇ ਹਲਕਾ ਦੁਰਾਹਾ ਤੇ ਪਾਇਲ ਦੀ ਸੰਗਤ ਵੱਲੋਂ ਸ਼ਰਧਾ ਨਾਲ ਲੰਗਰ ਸੇਵਾ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੀ ਅਗਵਾਈ ਵਿਚ ਬੀਤੇ ਕੱਲ੍ਹ ਸੇਵਾ ਕਰਨ ਪੁੱਜੀ ਸੰਗਤ ਨੂੰ ਅੱਜ ਸੇਵਾ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਮੁਖਤਾਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਸੰਗਤ ਵੱਲੋਂ ਸੇਵਾ ਦੌਰਾਨ 75 ਕੁਇੰਟਲ ਆਟਾ, 12 ਕੁਇੰਟਲ ਦਾਲ, 18 ਕੁਇੰਟਲ ਖੰਡ, 16 ਕੁਇੰਟਲ ਚਾਵਲ, 16 ਕੁਇੰਟਲ ਕਣਕ, 31 ਕੁਇੰਟਲ ਦੁੱਧ, 64 ਕਿਲੋ ਰਿਫਾਇੰਡ, 209 ਕਿਲੋ ਡਾਲਡਾ ਘਿਓ, 327 ਕਿਲੋ ਦੇਸੀ ਘਿਓ, 200 ਕਿਲੋ ਪਨੀਰ ਤੋਂ ਇਲਾਵਾ ਤੇਲ, ਚਾਹ ਮਸਾਲਾ, ਦੇਗੀ ਮਿਰਚ, ਸਬਜ਼ੀਆਂ, ਅਚਾਰ ਤੇ ਚਾਹ ਪੱਤੀ ਆਦਿ ਰਸਦਾਂ ਲਿਆਂਦੀਆਂ ਗਈਆਂ ਹਨ।
ਇਸ ਮੌਕੇ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੇ ਨਾਲ ਵੱਖ-ਵੱਖ ਪਿੰਡਾਂ ਦੇ ਸੰਗਤ ਵਿੱਚ ਦਵਿੰਦਰ ਸਿੰਘ ਚੀਮਾ ਟਿੰਬਰਵਾਲ, ਬੱਗਾ ਸਿੰਘ ਸੋਹੀਆਂ, ਕੁਲਬੀਰ ਸਿੰਘ ਸੋਹੀਆਂ, ਬਲਦੇਵ ਸਿੰਘ ਸੇਖਾ, ਬਹਾਦਰ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ, ਸ਼ਮਿੰਦਰ ਸਿੰਘ, ਤਾਰਾ ਸਿੰਘ, ਗੁਰਦੀਪ ਸਿੰਘ ਅੜੈਚਾਂ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਬਚਿੱਤਰ ਸਿੰਘ, ਬੀਬੀ ਸੁਖਵਿੰਦਰ ਕੌਰ, ਸੋਹਣ ਸਿੰਘ ਭੰਗੂ, ਜਗਦੇਵ ਸਿੰਘ ਪ੍ਰਧਾਨ, ਮੰਗਤ ਰਾਏ ਸਿੰਘ, ਰਣਜੀਤ ਸਿੰਘ, ਗੁਰਬੀਰ ਸਿੰਘ ਲੱਖੀ ਆਦਿ ਮੌਜੂਦ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media