ਨਵੀਂ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨੀ ਕਬਾਇਲੀ ਕਸ਼ਮੀਰ ਵਿੱਚ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ -2 ਨੂੰ ਵੱਡੀ ਕਾਮਯਾਬੀ ਮਿਲੀ ਹੈ।ਇਹ ਵਿਚਾਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੀਡੀਆ ਨੂੰ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਮਰੱਥਾ ਦੀ ਵੀ ਸ਼ਲਾਘਾ ਕੀਤੀ ਹੈ।ਜੀ.ਕੇ ਨੇ ਕਿਹਾ ਕਿ ਪਾਕਿਸਤਾਨ ਨੂੰ ਕਿ ਉਹ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਨੀਤੀ `ਤੇ ਹੁਣ ਮੁੜ ਵਿਚਾਰ ਕਰੇ। ਕਿਉਂਕਿ ਮੌਜੂਦਾ ਭਾਰਤੀ ਲੀਡਰਸ਼ਿਪ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰੱਥ ਹੈ, ਜਦੋਂ ਕਿ ਅੱਜ ਪਾਕਿਸਤਾਨ ਦੇ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਹਨ।
ਜੀ.ਕੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨਸੀਹਤ ਦਿੰਦੇ ਹੋਏ ਸਵਾਲ ਪੁੱਛਿਆ ਕਿ ਉਨ੍ਹਾਂ ਦੇ ਕਥਿਤ “ਨਵੇਂ ਪਾਕਿਸਤਾਨ” ਦੇ ਮਾਡਲ ਵਿੱਚ ਜਹਾਦ ਦਾ ਜ਼ਹਿਰ ਕਦੋਂ ਖ਼ਤਮ ਹੋਵੇਗਾ ? ਉਨਾਂ ਕਿਹਾ ਕਿ ਦੋਵੇਂ ਦੇਸ਼ ਐਟਮੀ ਸ਼ਕਤੀ ਹੋਣ ਦੇ ਨਾਲ ਹੀ ਆਪਣੇ ਦੇਸ਼ ਵਿੱਚ ਗ਼ਰੀਬੀ ਅਤੇ ਬੇਰੁਜ਼ਗਾਰੀ ਨਾਲ ਲੜ ਰਹੇ ਹਨ।ਇਸ ਲਈ ਜਨਤਾ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ।ਸਿੱਖ ਕੌਮ ਵਲੋਂ ਕੀਤੀ ਜਾ ਰਹੀ 70 ਸਾਲ ਪੁਰਾਣੀ ਅਰਦਾਸ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਜੀ.ਕੇ ਨੇ ਇਮਰਾਨ ਖਾਨ ਨੂੰ ਇਮਾਨਦਾਰੀ ਅਤੇ ਨੇਕਨੀਤੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ।ਜੀ.ਕੇ ਨੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਰੇਂਦਰ ਸਿੰਘ ਧਨੋਆ ਦੇ ਜੰਗੀ ਕੌਸ਼ਲ ਦੀ ਸ਼ਲਾਘਾ ਕਰਦੇ ਹੋਏ ਹਵਾੀ ਭਾਰਤੀ ਫ਼ੌਜ ਵਲੋਂ ਕੀਤੀ ਗਈ ਕਾਰਵਾਈ ਨੂੰ ਸਮੇਂ ਦੀ ਲੋੜ ਦੱਸਿਆ।
Check Also
ਲੂ ਤੋਂ ਬਚਾਅ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਨਾਗਰਿਕ- ਡਿਪਟੀ ਕਮਿਸ਼ਨਰ
ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਿਲ੍ਹਾ ਸੰਗਰੂਰ ਦੇ ਨਾਗਰਿਕਾਂ …