ਤਰਨਤਾਰਨ, 27 ਫਰਵਰੀ (ਪੰਜਾਬ ਪੋਸਟ ਬਿੳਰੋ) – ਭਾਰਤੀ ਫੌਜ ਦੇ ਸਾਬਕਾ ਮੁੱਖੀ ਅਤੇ ਸਾਬਕਾ ਰਾਜਪਾਲ ਜਨਰਲ ਜੇ.ਜੇ ਸਿੰਘ ਨੂੰ ਲੋਕ ਸਭਾ ਹਲਕਾ ਖਡੂਰ
ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ।
ਪਾਰਟੀ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਵਰਕਰਾਂ ਅਤੇ ਸਾਬਕਾ ਫੌਜੀਆਂ ਦੀ ਹਾਜ਼ਿਰੀ ਵਿੱਚ ਰਸਮੀ ਤੌਰ `ਤੇ ਇਹ ਐਲਾਨ ਕੀਤਾ।ਬ੍ਰਹਮਪੁਰਾ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਰਿਟਾਇਰਡ ਜਨਰਲ ਜੋਗਿੰਦਰ ਜਸਵੰਤ ਸਿੰਘ ਨੂੰ ਭਾਰੀ ਗਿਣਤੀ `ਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ ।
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਰਿਟਾਇਰਡ ਜਨਰਲ ਜੋਗਿੰਦਰ ਜਸਵੰਤ ਸਿੰਘ ਨੇ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ ਹੈ।ਸਾਬਕਾ ਫੌਜ ਮੁਖੀ ਨੇ ਭਾਰਤੀ ਏਅਰ-ਫੋਰਸ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਭਾਰਤੀ ਏਅਰ-ਫੋਰਸ ਨੇ ਸਰਜੀਕਲ ਸਟ੍ਰਾਈਕ ਕਰਦੇ ਹੋਏ ਪੁਲਵਾਮਾ ਹਮਲੇ ਦੇ ਸ਼ਹੀਦਾਂ ਦਾ ਬਦਲਾ ਲਿਆ ਹੈ ਉਸ ਨੂੰ ਵੇਖਦੇ ਹੋਏ ਭਵਿੱਖ ਵਿਚ ਕੋਈ ਵੀ ਦੁਸ਼ਮਨ ਦੇਸ਼ ਭਾਰਤੀ ਸੈਨਾ ਦੇ ਜਵਾਨਾਂ ਵੱਲ ਅੱਖ ਚੁੱਕ ਕੇ ਵੇਖਣ ਤੋਂ ਡਰੇਗਾ ।
ਜੱਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਐਲਾਇੰਸ ਵਲੋਂ ਪੰਜਾਬ ਭਰ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 9 ਅਤੇ ਉਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀਟ ਸਮੇਤ 3 ਸੀਟਾਂ `ਤੇ ਦਾਅਵੇਦਾਰੀ ਪੇਸ਼ ਕੀਤੀ ਗਈ ਹੈ।ਸ਼੍ਰੀ ਆਨੰਦਪੁਰ ਸਾਹਿਬ ਇੱਕ ਪੰਥਕ ਹਲਕਾ ਹੈ ਅਤੇ ਇਸ ਸੀਟ ਤੋਂ ਬੀਰਦਵਿੰਦਰ ਸਿੰਘ ਸਭ ਤੋਂ ਮਜਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਉਣਗੇ ਕਿਓੁਂਕਿ ਉਹ ਪਹਾੜਾਂ ਦੀ ਗੋਦ ਵਿਚ ਵੱਸਦੇ ਇਸ ਇਲਾਕੇ ਦੀਆਂ ਪਹਾੜ ਜਿਡੀਆਂ ਸਮੱਸਿਆਂਵਾਂ ਜਿਵੇ ਕਿ ਕੰਢੀ ਨਹਿਰ, ਪੀਣ ਵਾਲੇ ਪਾਣੀ ਦੀ ਸਮੱਸਿਆ, ਸੜਕਾਂ, ਬੁਨਿਆਦੀ ਢਾਂਚਾ ਅਤੇ ਨੰਗਲ ਸ਼ਹਿਰ ਵਿਚ ਉਜੜ ਰਹੀ ਇੰਡਸਟਰੀ ਵਰਗੀਆਂ ਮੁਸ਼ਕਿਲਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ, ਜਿਸ ਲਈ ਇਸ ਹਲਕੇ ਦੀ ਯੋਜਨਾਬੱਧ ਪਲਾਨਿੰਗ ਕਰਨ ਦੀ ਲੋੜ ਹੈ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media