ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਤਿੰਨ ਦਿਨ ਤਕ ਚੱਲੀ ਭਾਰੀ ਬਾਰਿਸ਼ ਨੇ ਜਿੱਥੇ ਝੋਨੇ ਦੀ ਫ਼ਸਲ ਤੇ ਹਰੇ ਚਾਰੇ ਦਾ ਕਾਫ਼ੀ ਨੁਕਸਾਨ ਕੀਤਾ ਉਥੇ ਕਈ ਗ਼ਰੀਬਾਂ ਦੇ ਆਸ਼ਿਆਨੇ ਢਹਿ ਗਏ ਤੇ ਉਨ੍ਹਾਂ ਦਾ ਸਮਾਨ ਖੁੱਲ੍ਹੇ ਅਸਮਾਨ ਥੱਲੇ ਆ ਗਿਆ।ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਚੱਕ ਭਾਬੜਾ ਵਿੱਚ ਮੀਂਹ ਕਾਰਨ ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਸਿੰਘ, ਸ਼ੇਰ ਸਿੰਘ ਪੁੱਤਰ ਫ਼ੌਜਾ ਸਿੰਘ, ਕਰਤਾਰੋ ਬਾਈ ਪਤਨੀ ਸਵ. ਕੇਹਰ ਸਿੰਘ, ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ, ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ, ਹੁਸ਼ਿਆਰ ਸਿੰਘ ਪੁੱਤਰ ਰਾਮ ਸਿੰਘ, ਫਲਕ ਸਿੰਘ ਪੁੱਤਰ ਫੁੰਮਣ ਸਿੰਘ, ਜ਼ੋਰਾ ਸਿੰਘ ਪੁੱਤਰ ਲਛ
ਮਣ ਸਿੰਘ ਦੇ ਕੱਚੇ ਕਮਰੇ ਡਿੱਗ ਪਏ ਤੇ ਕਈਆਂ ਦੇ ਡਿੱਗਣ ਕਿਨਾਰੇ ਹਨ, ਜਿਸ ਕਾਰਨ ਉਨ੍ਹਾਂ ਦਾ ਘਰ ਵਾਲਾ ਸਮਾਨ ਖੁੱਲ੍ਹੇ ਅਸਮਾਨ ਵਿੱਚ ਪਿਆ ਹੈ। ਪ੍ਰਭਾਵਿਤ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦੋ ਦਿਨਾਂ ਵਿੱਚ ਪਈ ਭਾਰੀ ਬਾਰਿਸ਼ ਕਾਰਨ ਉਨ੍ਹਾਂ ਦੇ ਪਿੰਡ ਲਗਦੀ ਬਰਕਤਵਾਹ ਡਰੇਨ ਦਾ ਪਾਣੀ ਦਾ ਪੱਧਰ ਵਧ ਗਿਆ ਤੇ ਛੱਪੜ ਲਾਗਦੀ ਫਿਰਨੀ ‘ਤੇ ਫੈਲ ਗਿਆ ਅਤੇ ਪਿੰਡ ਦਾ ਪਾਣੀ ਉਨ੍ਹਾਂ ਦੇ ਕੱਚੇ ਕਮਰਿਆਂ ਵਿੱਚ ਵੜ ਗਿਆ ਤੇ ਉਹ ਡਿੱਗ ਪਏ। ਹੁਣ ਉਨ੍ਹਾਂ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ ਤੇ ਉਨ੍ਹਾਂ ਨੇ ਕੁਝ ਸਮਾਨ ਆਪਣੇ ਆਂਢ-ਗੁਆਂਢ ਦੇ ਘਰਾਂ ਵਿੱਚ ਰੱਖਿਆ ਹੈ ਤੇ ਕੋਈਆ ਨੇ ਪੰਚਾਇੰਤ ਘਰ ਵਿੱਚ ਰੱਖਿਆ ਹੋਇਆ ਹੈ।
ਇਸ ਤੋਂ ਇਲਾਵਾ ਲਗਦੇ ਪਿੰਡ ਫੱਤੂਵਾਲਾ ਵਿੱਚ ਸੋਨਾ ਸਿੰਘ ਪੁੱਤਰ ਤਾਰਾ ਸਿੰਘ, ਮਾਘਾ ਸਿੰਘ ਪੁੱਤਰ ਅਰੂੜ ਸਿੰਘ, ਪੱਪੂ ਸਿੰਘ ਪੁੱਤਰ ਕਰਤਾਰ ਸਿੰਘ, ਢੋਲਾ ਸਿੰਘ ਪੁੱਤਰ ਰੇਸ਼ਮ ਸਿੰਘ ਆਦਿ ਤੋਂ ਇਲਾਵਾ ਨਜ਼ਦੀਕੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ, ਚੱਕ ਸੁਖੇਰਾ ਆਦਿ ਵਿੱਚ ਵੀ ਕੱਚੇ ਕਮਰਿਆਂ ਦਾ ਬਾਦਸਤੂਰ ਡਿੱਗਣਾ ਜਾਰੀ ਹੈ। ਪਿੰਡਾਂ ਵਿੱਚ ਕਈ ਪ੍ਰਭਾਵਿਤ ਲੋਕਾਂ ਨੂੰ ਮੀਂਹ ਨੇ ਆਪਣੇ ਕਮਰਿਆਂ ਦੇ ਢਹਿ ਜਾਣ ਉਪਰੰਤ ਪਿੰਡ ਦੀਆਂ ਸਰਕਾਰੀ ਥਾਵਾਂ ਸਕੂਲਾਂ, ਪੰਚਾਇੰਤ ਘਰਾਂ ਆਦਿ ਵਿੱਚ ਆਪਣੇ ਡੇਰੇ ਲਗਾਉਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਹਲਾਤ ਦਾ ਜਾਇਜ਼ਾ ਕੀਤਾ ਜਾਵੇ ਜੋ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਅਸੀ ਆਪਣਾ ਸਿਰ ਲੁਕਾ ਸਕੀਏ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media