ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਉਘੀ ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਵਲੋਂ ਪੇਂਡੂ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸ਼ੁਰੂ ਕੀਤੇ ਗਏ ਕਾਰਜਾਂ ਦੀ ਲੜੀ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਕੈਲੇਵਾਂਦਰ ਵਿਖੇ ਦੁੂਜੇ ਸਿਲਾਈ-ਕਢਾਈ ਸੈਂਟਰ ਦੀ ਸ਼ੁਰੂਆਤ ਪਿੰਡ ਦੀ ਧਰਮਸ਼ਾਲਾ ਵਿਖੇ ਕੀਤੀ ਗਈ।ਸੈਂਟਰ ਦਾ ਉਦਘਾਟਨ ਮਨਪ੍ਰੀਤ ਟਿਵਾਣਾ ਅਤੇ ਹਰਮੀਤ ਸਿਵੀਆਂ ਵਲੋਂ ਕੀਤਾ ਗਿਆ।ਆਪੋ-ਆਪਣੇ ਸੰਬੋਧਨ ਦੌਰਾਨ ਮਨਪ੍ਰੀਤ ਟਿਵਾਣਾ, ਹਰਮੀਤ ਸਿਵੀਆਂ ਅਤੇ ਐਡਵੋਕੇਟ ਰਣਬੀਰ ਬਰਾੜ ਨੇ ਸਿਖ਼ਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਟ੍ਰੇਨਿੰਗ ਲੈ ਕੇ ਇਯ ਨੂੰ ਸਵੈ-ਰੁਜਗਾਰ ਵਜੋਂ ਅਪਣਾ ਕੇ ਵਿੱਤੀ ਤੌਰ ’ਤੇ ਆਤਮ ਨਿਰਭਰ ਹੋਣ ਲਈ ਕਿਹਾ।ਉਨ੍ਹਾਂ ਆਖਿਆ ਕਿ ਸਾਡੀਆਂ ਦਾਦੀਆਂ-ਨਾਨੀਆਂ ਤੋਂ ਮਿਲੀ ਵਿਰਾਸਤ ਬਾਗ਼, ਫੁਲਕਾਰੀਆਂ ਨੂੰ ਜਿਉਂਦਾ ਰੱਖਣਾ ਸਾਡਾ ਮੁੱਢਲਾ ਫ਼ਰਜ਼ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਡਾਇਰੈਕਟਰ (ਪ੍ਰੋਗਰਾਮ) ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਸੰਸਥਾ ਵਲੋਂ 1993 ਤੋਂ ਲੈ ਕੇ ਹੀ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਪਿੰਡ ਕੈਲੇਵਾਂਦਰ ਵਿਖੇ ਖੋਲ੍ਹੇ ਗਏ ਇਸ ਸੈਂਟਰ ਵਿਚ 25 ਲੜਕੀਆਂ ਨੂੰ ਵੋਕੇਸ਼ਨਲ ਅਧਿਆਪਕਾ ਪਰਮਜੀਤ ਕੌਰ ਵਲੋੋਂ ਸਿਖਲਾਈ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਵੀ ਪਿੰਡ ਵਿਚ 25 ਲੜਕੀਆਂ ਦੇ ਚੱਲ ਰਹੇ ਸੈਂਟਰ ਵਿੱਚ ਵੋਕੇਸ਼ਨਲ ਅਧਿਆਪਕਾ ਅਮਨਦੀਪ ਕੌਰ ਲੜਕੀਆਂ ਨੂੰ ਸਿਖਲਾਈ ਦੇ ਰਹੀ ਹੈ।
ਪ੍ਰੋਗਰਾਮ ਮੌਕੇ ਨਰੇਗਾ ਸੈਕਟਰੀ ਜਸਵਿੰਦਰ ਸਿੰਘ ਭਾਗੀਵਾਂਦਰ, ਪਿੰਡ ਦੀ ਸਰਪੰਚ ਨਿਰਮਲਾ ਦੇਵੀ, ਰਾਮ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਮਪਾਲ ਕੌਰ, ਬਲਾਕ ਸੰਮਤੀ ਮੈਂਬਰ ਜਸ਼ਨਦੀਪ ਕੌਰ, ਪੰਚਾਇਤ ਮੈਂਬਰ ਭੋਲਾ ਸਿੰਘ, ਨਿਰੰਜਨ ਸਿੰਘ, ਪਰਸ਼ੀ, ਸੱਤੀ, ਗੁਰਦੀਪ ਸਿੰਘ, ਰਾਜਾ ਸਿੰਘ ਤੋਂ ਇਲਾਵਾ ਸੰਸਥਾ ਦੇ ਪ੍ਰਬੰਧਕਾਂ ਵਿਚੋਂ ਬਲਾਕ ਕੋਆਰਡੀਨੇਟਰ ਗੁਰਦੀਪ ਸਿੰਘ, ਮੁਹੰਮਦ ਅਕਬਰ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ ਗਹਿਰੀ ਭਾਗੀ, ਬਿੰਦਰ ਸਿੰਘ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media