ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਲੋਕ ਸੰਪਰਕ ਵਿਭਾਗ ਦੇ ਸਾਬਕਾ ਜਾਇੰਟ ਡਾਇਰੈਕਟਰ ਜਗਮੋਹਨ ਸਿੰਘ ਬਰਾੜ ਆਪਣੇ ਪਰਿਵਾਰ ਨੂੰ 27 ਫਰਵਰੀ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਡੀ.ਏ.ਵੀ ਕਾਲਜ ਦੇ ਸ਼ਮਸਾਨ ਘਾਟ ਵਿਖੇ ਕੀਤਾ ਗਿਆ।ਰਾਜਸੀ, ਸਮਾਜਿਕ, ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਜਿਨ੍ਹਾਂ ਵਿੱਚ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਕਾਂਗਰਸ ਆਗੂ ਨਰਿੰਦਰ ਸਿੰਘ ਭੁਲੇਰੀਆ, ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨ ਪੰਜਾਬ, ਸਾਬਕਾ ਈਓ ਗੁਰਬਚਨ ਗੁਪਤਾ, ਡੀ ਪੀ ਆਰ ਦਫਤਰ ਦੇ ਅਧਿਕਾਰੀ ਤੇ ਕਰਮਚਾਰੀ, ਵਾਹਿਗੁਰੂਪਾਲ ਸਿੰਘ ਸਾਬਕਾ ਡੀ.ਪੀ.ਆਰ.ਓ ਅਤੇ ਸੁਰਜੀਤ ਸਿੰਘ ਢਿੱਲੋਂ ਵਕੀਲ, ਮਹਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਡੀ ਐਸ ਪੀ ਫੂਲ,ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ ਨਰੂਲਾ, ਡਾ. ਅੰਮ੍ਰਿਤ ਸੇਠੀ, ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਿਜਲੀ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਮੌਜ਼ੂਦ ਸਨ।ਸਰਦਾਰ ਬਰਾੜ 1975 ਵਿੱਚ ਬਠਿੰਡਾ ਵਿਖੇ ਬਤੌਰ ਡੀ.ਪੀ.ਆਰ.ਓ ਵਜੋਂ 8-9 ਸਾਲ ਤਾਇਨਾਤ ਰਹੇ ਅਤੇ ਵਧੀਆ ਸੇਵਾਵਾਂ ਕਾਰਣ ਤਰੱਕੀ ਲੈ ਕੇ ਚੰੜੀਗੜ ਸਰਵਿਸ ਕਰਦੇ ਰਹੇ ਅਤੇ 1992 ਵਿੱਚ ਜਾਇੰਟ ਡਾਹਿਰੈਕਟਰ ਦੀ ਅਸਾਮੀ ਤੋਂ ਰਿਟਾਇਰ ਹੋਏ ਸਨ।ਰਿਟਾਇਰਡ ਹੋਣ ਉਪਰੰਤ ਬਰਾੜ ਨੇ ਐਲਡਰ ਸਰਵਿਸ ਸੁਸਾਇਟੀ ਫਰੀਦਕੋਟ ਵਿਖੇ ਬਣਾਈ ਅਤੇ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਪ੍ਰਦਾਨ ਕਰਦੇ ਰਹੇ । ਉਹ ਆਪਣੇ ਪਿਛੇ ਆਪਣੀ ਪਤਨੀ, ਦੋ ਲੜਕੇ, ਇੱਕ ਲੜਕੀ ਸਮੇਤ ਪਰਿਵਾਰ ਛੱਡ ਕੇ ਗੁਰੂ ਚਰਨਾ ਵਿੱਚ ਜਾ ਨਿਵਾਜੇ। ਸਵਰਗੀ ਬਰਾੜ ਦੀ ਅੰਤਮ ਅਰਦਾਸ ਗੁਰਦੂਆਰਾ ਬੀਬੀ ਮਹਾਤਮਾ ਸਾਹਿਬ ਵਿਖੇ 3 ਮਾਰਚ ਦਿਨ ਐਂਤਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਹੋਵੇਗੀ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media