ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਮਹਾਂ ਸਿੰਘ ਢੇਸੀ ਯਾਦਗਾਰੀ ਭਾਸ਼ਣ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਸ਼ਾਇੰਸਜ਼ ਐਂਡ ਮੈਡੀਕਲ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸ਼ਵੇਤਾ ਸ਼ਿਨੋਏ ਨੇ ਕਿਹਾ ਹੈ ਕਿ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਅਕਾਦਮਿਕ ਗਿਆਨ ਦੇ ਨਾਲ-ਨਾਲ ਜ਼ਿੰਦਗੀ ਦਾ ਵਿਹਾਰਕ ਗਿਆਨ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਅਤਿ ਜ਼ਰੂਰੀ ਹੈ।ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਆਤਮ ਵਿਸ਼ਵਾਸ ਦੇ ਨਾਲ ਜਿੱਥੇ ਭਰੀਆ ਹੁੰਦੀਆ ਹਨ ਉੱਥੇ ਉਹ ਹੀਨ ਭਾਵਨਾ ਤੋਂ ਮੁਕਤ ਹੁੰਦੀਆ ਹਨ।ਉਹਨਾਂ ਨੇ ਵਿਦਿਆਰਥੀਆ ਨੂੰ ਦੂਜਿਆਂ ਦੇ ਵਿਚਾਰ ਸਮਝਣ, ਸਮੇਂ ਦਾ ਪਾਬੰਦ ਹੋਣਾ, ਮਿਹਨਤ ਅਤੇ ਸਮਰਪਣ ਭਾਵਨਾ ਨ ਆਪਣੀ ਜਿੰਦਗੀ ਵਿਚ ਮੂਲ ਮੰਤਰ ਵਜੋਂ ਲੈਣ ਦੀ ਸਲਾਹ ਦਿੱਤੀ।ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋ `ਸ਼ਖ਼ਸੀਅਤ ਦਾ ਵਿਕਾਸ : ਮੂਲ ਸੂਤਰ` ਵਿਸੇਂ `ਤੇ ਕਰਵਾਏ “ਮਹਾਂ ਸਿੰਘ ਢੇਸੀ ਯਾਦਗਾਰੀ ਭਾਸ਼ਣ ਦੇ ਮੋਕੇ ਮੁੱਖ ਮਹਿਮਾਨ ਦੇ ਤੋਰ ਤੇ ਪੁੱਜੇ ਸਨ।ਜਿਸ ਦੇ ਪ੍ਰਮੁੱਖ ਪ੍ਰਵੱਕਤਾ ਸਾਫ਼ਟ ਸਕਿੱਲਜ ਟਰੇਨਰ ਕਵਿਤਾ ਕਾਹਲੋਂ ਸਨ।ਇਸ ਤੋ ਪਹਿਲਾ ਪ੍ਰੋਗਰਾਮ ਦੇ ਕੋ-ਆਰਡੀਨੇਟਰ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਭੇਂਟ ਕਰਕੇ ਸਵਾਗਤ ਕੀਤਾ ਅਤੇ ਦੱਸਿਆ ਕਿ ਵਿਦਿਆਰਥੀਆ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਜਿੱਥੇ ਹੋਰ ਗੁਰ ਹਾਸਲ ਕਰਨੇ ਚਾਹੀਦੇ ਹਨ ਉੱਥੇ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪੜ੍ਹਾਈ ਦੇ ਉਪਰੰਤ ਉਹਨਾਂ ਨੂੰ ਕਿਹੜੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਇਸ ਦੇ ਲਈ ਉਹਨਾਂ ਨੂੰ ਵਿਦਿਆਰਥੀ ਜੀਵਨ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ।ਵਿਦਿਆਰਥੀਆ ਨੂੰ ਆਪਣਾ ਭਵਿੱਖ ਬਣਾਉਣ ਦੇ ਲਈ ਮਾਹਿਰਾਂ ਵੱਲੋ ਦਿੱਤੇ ਜਾਣ ਵਾਲੇ ਸੁਝਾਅ ਅਮਲ ਵਿਚ ਲਿਆਉਣੇ ਚਾਹੀਦੇ ਹਨ।ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋ ਵਿਦਿਆਰਥੀਆ ਦੇ ਲਈ ਅਜਿਹੇ ਭਾਸ਼ਣ ਭਵਿੱਖ ਵਿਚ ਵੀ ਕਰਵਾਏ ਜਾਣਗੇ।ਉਹਨਾਂ ਨੇ ਮੁੱਖ ਵਕਤਾ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੱਤੀ। 
ਇਸ ਮੋਕੇ ਪ੍ਰਮੁੱਖ ਵੱਕਤਾ ਟਰੇਨਰ ਕਵਿਤਾ ਕਾਹਲੋਂ ਨੇ ਵਿਦਿਆਰਥੀਆ ਨੂੰ ਸਖ਼ਸੀਅਤ ਦੇ ਵਿਕਾਸ ਦੇ ਮੂਲ ਸੂਤਰਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਿੰਨਾਂ ਚਿਰ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਦੇ ਵਿਚ ਹੋ ਰਿਹੇ ਵਿਕਾਸ ਤੇ ਨਜ਼ਰ ਨਹੀ ਰੱਖਦੇ ਅਤੇ ਕਿਸੇ ਹੋਰ ਖੇਤਰ ਦੇ ਵਿਚ ਮੁਹਾਰਤ ਹਾਸਲ ਨਹੀ ਕਰਦੇ ਉਨਾਂ ਚਿਰ ਤੱਕ ਉਹਨਾਂ ਨੂੰ ਆਪਣੀ ਜੀਵਕਾਂ ਕਮਾਉਣ ਦੇ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਹਨਾਂ ਨੇ ਕਿਹਾ ਕਿ ਵਿਦਿਆਰਥੀ ਆਪਣੇ ਕੈਰੀਅਰ ਤੇ ਫੋਕਸ ਕਰਨ। ਉਹਨਾਂ ਨੇ ਇਸ ਸਮੇਂ ਕਾਰੋਬਾਰ ਕਰਨ ਅਤੇ ਇਂਟਰਵਿਊ ਦੇਣ ਸਮੇਂ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੋ ਵੀ ਪੜਾਵਾਰ ਜਾਣੂ ਕਰਵਾਇਆ।ਸਮਾਗਮ ਦੀ ਪ੍ਰਧਾਨਗੀ ਕਰ ਰਿਹੇ ਲਿਟਲ ਫਲਾਵਰ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਨੇ ਆਪਣੇ ਨਿੱਜੀ ਅਨੁਭਵਾਂ ਵਿਚੋਂ ਉਦਾਹਰਣਾਂ ਦੇ ਕੇ ਸਾਧਾਰਨ ਜ਼ਿੰਦਗੀ ਜਿਊਣ ਅਤੇ ਵਰਤਮਾਨ ਵਿਸੰਗਤੀਆਂ ਨੂੰ ਨਕਾਰਨ ਦੀ ਤਾਕੀਦ ਕੀਤੀ।ਡਾ. ਦਰਿਆ ਵੱਲੋਂ ਸਭ ਦਾ ਧੰਨਵਾਦ ਕਰਦਿਆ ਕਿਹਾ ਕਿ ਕਿਤਾਬਾਂ ਜਿੱਥੇ ਜਿੰਦਗੀ ਜਿਊਣ ਦਾ ਵੱਲ ਸਿਖਾਉਦੀਆਂ ਹਨ, ਉਥੇ ਉਹਨਾਂ ਦਾ ਚੰਗਾ ਵਿਵਹਾਰ ਉਹਨਾਂ ਨੂੰ ਸਫ਼ਲ ਜਿੰਦਗੀ ਵੱਲ ਲੈ ਕੇ ਜਾਦਾ ਹੈ।ਉਹਨਾਂ ਨੇ ਵਿਦਿਆਰਥੀਆ ਨੂੰ ਅੱਜ ਦੇ ਭਾਸਣ ਤੋ ਵੱਧ ਤੋ ਵੱਧ ਲਾਭ ਲੈਣ ਲਈ ਪ
Punjab Post Daily Online Newspaper & Print Media