ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰੈਸ ਮਿਲਣੀ ਦੋਰਾਨ ਮੀਡੀਆ ਨਾਲ ਗੱਲਬਾਤ ਰਾਹੀਂ ਗਿਲੇ ਸ਼ਿਕਵੇਂ ਕਰਦਿਆਂ ਬਠਿੰਡਾ ਪ੍ਰੈਸ ਕਲੱਬ ਵਿਚ ਆਉਣ `ਤੇ ਆਪਣੇ ਵਲੋਂ ਪਹਿਲਾ ਸਗਨ ਢਾਈ ਲੱਖ ਰੁਪਏ ਪਾਇਆ ਅਤੇ ਆਪਣੇ ਜੀਵਨ ਬਾਰੇ ਖੁੱਲ੍ਹੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਨਾਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ ਐਡਵੋਕੇਟ, ਮਨਹੋਰਪੁਰੀ ਸਿੰਘ ਐਡਵੋਕੇਟ, ਬੀਬੀ ਜੋਗਿੰਦਰ ਕੌਰ ਐਸ.ਜੀ.ਪੀ.ਸੀ ਮੈਂਬਰ, ਹਰਵਿੰਦਰ ਸਿੰਘ ਗੰਜੂ ਤੋਂ ਇਲਾਵਾ ਹੋਰ ਵੀ ਅਕਾਲੀ ਦਲ ਦੇ ਮੈਂਬਰ ਹਾਜ਼ਰ ਸਨ। ਉਨ੍ਹਾਂ ਨੇ ਮੈਗਾ ਫੂਡ ਪਾਰਕ ਬਾਰੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਭਾਰੀ ਆਮਦਨ ਹੋ ਸਕਦੀ ਹੈ ਕਿਉਂਕਿ ਏਕੜ ਦੇ ਹਿਸਾਬ ਨਾਲ ਸਬਸਿਡੀ ਕਰੋੜਾਂ ਦੇ ਹਿਸਾਬ ਨਾਲ ਕੇਂਦਰ ਸਰਕਾਰ ਦੇ ਰਹੀ ਹੈ।ਉਨ੍ਹਾਂ ਨੇ ਬਠਿੰਡਾ ਸ਼ਹਿਰ ਜਿਲ੍ਹੇ ਦੇ ਵਿਕਾਸ ਬਾਰੇ ਵੀ ਕਿਹਾ ਕਿ ਜੋ ਵਿਕਾਸ ਬਾਦਲ ਦੀ ਸਰਕਾਰ ‘ਚ ਹੋਏ ਹਨ ਉਹ ਕਦੇ ਵੀ ਨਹੀ ਹੋ ਸਕਦਾ। ਪੱਤਰਕਾਰਾਂ ਨੇ ਟੋਲ ਟੈਕਸ ਸਬੰਧੀ ਵੀ ਕਿਹਾ ਕਿ ਤਾਂ ਬੀਬੀ ਬਾਦਲ ਨੇ ਕਿਹਾ ਜਲਦੀ ਹੀ ਉਹ ਕੈਬਨਿਟ ਦੀ ਮੀਟਿੰਗ ਵਿੱਚ ਗੱਲਬਾਤ ਕਰਨਗੇ। ਇਸ ਦਾ ਫੈਸਲਾ ਵੀ ਚੋਣਾਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾਂਦਾ।ਉਨ੍ਹਾਂ ਨੇ ਆਪਣੀ ਪੜ੍ਹਾਈ ਬਾਰੇ ਕਿਹਾ ਕਿ ਉਸ ਸਮੇਂ ਲੋਕਾਂ ਵਲੋਂ ਲੜਕੀਆਂ ਦੀ ਜਿਆਦਾਂ ਪੜ੍ਹਾਈ ਦੇ ਹੱਕ ਵਿੱਚ ਨਹੀ ਸੀ, ਫਿਰ ਵੀ ਉਹ ਸਿਖਿਅਤ ਹੋਣ ਦੇ ਨਾਲ ਧਾਰਮਿਕ ਖਿਆਲਾਂ ਦੇ ਹਾਂ।ਉਹ ਦਸਵੰਧ ਦੇ ਹਿਸਾਬ ਨਾਲ ਪਾਠ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਕਾਰਨ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਸਮਾਂ ਨਹੀ ਦੇ ਸਕਦੇ ਜਿਨ੍ਹਾਂ ਕਿ ਚਾਹਿੰਦਾ ਹੈ, ਉਹ ਰਾਤ ਦੇ 12-12 ਵਜੇ ਘਰ ਪਹੰੁਚਦੇ ਹਨ।ਬਠਿੰਡਾ ਪ੍ਰੈਸ ਕਲੱਬ ਦੀ ਕਾਰਜਕਾਰਣੀ ਕਮੇਟੀ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
Punjab Post Daily Online Newspaper & Print Media