ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)- ਬਸੰਤ, ਪੰਜਾਬ ਦੇ ਵੱਖ-ਵੱਖ ਮੌਸਮਾਂ ’ਚੋਂ ਸਭ ਤੋਂ ਮਨਪਸੰਦ ਮੌਸਮ ਹੈ ਜਿੱਥੇ ਕੁਦਰਤ ਦੀ ਝਲਕ ਦ੍ਰਿਸ਼ਟੀ, ਪੰਛੀਆਂ ਦੀਆਂ ਅਵਾਜ਼ਾਂ ਅਤੇ ਵੱਖ-ਵੱਖ ਰੰਗਾਂ ਦੀ ਬਨਸਪਤੀ ਦੇ ਰੂਪ ’ਚ ਆਉਂਦੀ ਹੈ।ਬਸੰਤ ਨੂੰ ਮਨਾਉਣ ਦੀ ਪ੍ਰੰਪਰਾ ਨੂੰ ਨਿਭਾਉਂਦੇ ਹੋਏ ਬੋਟੈਨੀਕਲ ਸੋਸਾਇਟੀ ਅਤੇ ਪੀ.ਜੀ ਡਿਪਾਰਟਮੈਂਟ ਆਫ਼ ਬੌਟਨੀ, ਖਾਲਸਾ ਕਾਲਜ ਨੇ ‘ਇੰਟਰ ਕਾਲਜ ਫਲਾਵਰ ਸ਼ੋਅ’, ‘ਸਪਰਿੰਗ-2019’ ਅਤੇ ਸੈਮੀਨਾਰ ‘ਵਾਤਾਵਰਣ ਨਾਲ ਨਿਆਂ ਦੀ ਖੋਜ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। 
ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਰੇ ਭਾਗੀਦਾਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਰੋਕਣ ਤੇ ਜੋਰ ਦਿੱਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਬਚਾਉਣ ਵਾਸਤੇ ਮੁੱਢਲੇ ਕਦਮ ਚੁੱਕਣ ਵਾਸਤੇ ਉਤਸ਼ਾਹਿਤ ਕੀਤਾ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤਾ।ਸੰਤ ਬਲਬੀਰ ਸਿੰਘ ਸੀਚੇਵਾਲ ਨੂੰ 110 ਕਿਲੋਮੀਟਰ ਲੰਬੀ ਕਾਲੀ ਵੇਈ ਦੇ ਜੀਅ ਉਠਣ ’ਚ ਯੋਗਦਾਨ ਪਾਉਣ ਦਾ ਮਾਨ ਹਾਸਲ ਹੈ। 
ਉਨ੍ਹਾਂ ਨੇ ਵਾਤਾਵਰਨ ਨਾਲ ਨਿਆਂ ਦੀ ਖੋਜ ਉਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰ ਇਕ ਨੂੰ ਇਹੋ ਜਿਹਾ ਜੀਵਨ ਪੱਧਰ ਅਪਣਾਉਂਣਾ ਚਾਹੀਦਾ ਹੈ।ਜਿਸ ਨਾਲ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਨਾ ਹੋਵੇ।ਉਨ੍ਹਾਂ ਨੇ ਸਮਝਾਇਆ ਕਿ ਵਾਤਾਵਰਨ ਨਾਲ ਨਿਆਂ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਆਪਣੇ ਜੀਵਨ ਵਿਚ ਮੁੱਖ ਕੰਮ ਦਰਿਆਵਾਂ, ਨਦੀਆਂ, ਨਾਲਿਆਂ ਅਤੇ ਸੜਕਾਂ ਤੇ ਦਰੱਖਤ ਅਤੇ ਫੁੱਲ ਬੂਟੇ ਲਗਾਉਣ ਦਾ ਕੀਤਾ। ਵਾਤਾਵਰਨ ਦਾ ਨਿਆਂ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾ ਕੇ ਹੀ ਕੀਤਾ ਜਾ ਸਕਦਾ ਹੈ।ਕਿਉਂਕਿ ਸਿਰਫ ਦਰੱਖਤ ਹੀ ਵਾਤਾਵਰਨ ਨੂੰ ਸਾਫ਼ ਕਰਨ ਵਿਚ ਸਹਾਈ ਹਨ। 
ਉਨ੍ਹਾਂ ਨੇ ਨੌਜੁਆਨ ਪੀੜ੍ਹੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਦੇਖ-ਭਾਲ ਇੱਕ ਜਿੰਮੇਵਾਰੀ ਨਹੀਂ ਸਗੋਂ ਫਰਜ ਹੈ।ਵੱਖ-ਵੱਖ ਸੰਸਥਾਂਵਾਂ, ਨਰਸਰੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਤਕਰੀਬਨ 400 ਭਾਗੀਦਾਰਾ ਨੇ ਫੁੱਲਾਂ ਦੇ ਸੋਅ ਸਪਰਿੰਗ-2019 ਵਿਚ ਵੱਖ-ਵੱਖ ਵਰਗਾਂ ਜਿਵੇਂ ਖਿੜੇ ਹੋਏ ਫੁੱਲ, ਫੋਲੀਏਜ, ਸਕੂਲੈਂਟ ਤੇ ਬੋਨਸਾਏ ਵਿਚ ਭਾਗ ਲਿਆ।ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਪ੍ਰੋ. ਕਿਰਨਦੀਪ ਕੌਰ ਹੁੰਦਲ ਨੇ ਜੇਤੂ ਭਾਗੀਦਾਰਾਂ ਨੂੰ ਇਨਾਮ ਵੰਡੇ।ਪ੍ਰੋ. ਕਿਰਨਦੀਪ ਕੌਰ ਹੁੰਦਲ ਮੁਖੀ ਵਿਭਾਗ ਨੇ ਸਪੀਕਰ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਪਰਮਿੰਦਰ ਕੌਰ, ਪ੍ਰੋ. ਪਵਨਦੀਪ ਕੌਰ, ਡਾ. ਹਰਜਿੰਦਰ ਸਿੰਘ, ਡਾ. ਮਧੂ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਪਰਮਜੀਤ ਕੌਰ, ਡਾ. ਹਰਪ੍ਰੀਤ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media