Wednesday, July 29, 2026

ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮਾਂ ਦੇ ਸਹਿਯੋਗੀਆਂ ਦਾ ਸਨਮਾਨ

PPN0103201923ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੰਧੂ) – ਬੀ.ਐਸ.ਐਫ ਸੈਕਟਰ ਹੈੱਡ ਕਆਟਰ ਖਾਸਾ (ਅੰਮ੍ਰਿਤਸਰ) ਦੇ ਅਧਿਕਾਰਤ ਖੇਤਰ ਵਿਚ ਆਉਦੀਆਂ ਬੀ.ਐਸ.ਐਫ ਬਟਾਲੀਅਨਾਂ ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਕਰਵਾਏ ਜਾਂਦੇ ਸਮਾਜ ਸੇਵੀ, ਖੇਡ ਪ੍ਰਤੀਯੋਗਤਾਵਾਂ ਤੋਂ ਇਲਾਵਾ ਗਣਤੰਤਰ ਅਤੇ ਸੁਤੰਤਰਤਾ ਦਿਵਸ ਮੋਕੇ ਵੱਖ-ਵੱਖ ਸਕੂਲਾਂ ਕਾਲਜਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਤਹਿਤ ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਵੱਲੋਂ ਪ੍ਰੋਗਰਾਮ ਕੋਆਰਡੀਨੇਟਰ ਜੀ.ਐਸ ਸੰਧੂ, ਕੋ ਕੋਆਰਡੀਨੇਟਰ ਪਰਮਿੰਦਰ ਕੋਰ ਪਰੀ ਰੰਧਾਵਾ ਅਤੇ ਕੋ- ਕੋਆਰਡੀਨੇਟਰ ਮੈਡਮ ਬਿਊਟੀ ਸਿੰਘ ਨੂੰ ਉਚੇਚੇ ਤੋਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਦੋਰਾਨ ਕਮਾਂਡੈਂਟ ਰੁਪਿੰਦਰ ਭਾਰਦਵਾਜ ਨੇ ਡੀ.ਆਈ.ਜੀ ਸੈਕਟਰ ਹੈਡ ਕੁਆਟਰ ਜੇ.ਐਸ ਓੁਬਰਾਏ ਵੀ.ਐਸ.ਐਮ ਵੱਲੋਂ ਇਹਨਾਂ ਨੂੰ ਪ੍ਰਸੰਸ਼ਾ ਤੇ ਪ੍ਰਮਾਣ ਪੱਤਰ ਦੇ ਕੇ ਨਿਵਾਜ਼ਿਆ ਗਿਆ।ਜਦੋਕਿ ਬਟਾਲੀਅਨ ਪ੍ਰੋਗਰਾਮਾਂ ਦੇ ਵਿੱਚ ਅਹਿਮ ਸੇਵਾਵਾਂ ਦੇਣ ਵਾਲੇ ਵਿਵੇਕ ਪਬਲਿਕ ਸਕੂਲ ਹੈਰੀਟੇਜ਼ ਕਲੋਨੀ ਏਅਰਪੋਰਟ ਰੋਡ ਅਤੇ ਆਨੰਦ ਕਾਲਜ ਆਫ ਨਰਸਿੰਗ ਜੇਠੂਵਾਲ ਦੇ ਪ੍ਰਸੰਸਾ ਪੱਤਰ ਤੇ ਪ੍ਰਮਾਣ ਪੱਤਰ ਵੀ ਉਪਰੋਕਤ ਸਖਸੀਅਤਾਂ ਨੂੰ ਸੌਪੇ ਗਏ।
ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਦੇ ਕਮਾਂਡੈਂਟ ਰੁਪਿੰਦਰ ਭਾਰਦਵਾਜ ਨੇ ਕੋਆਰਡੀਨੇਟਰ, ਦੋਵੇਂ ਕੋ-ਆਰਡੀਨੇਟਰਾਂ ਅਤੇ ਵਿਵੇਕ ਪਬਲਿਕ ਸਕੂਲ ਤੇ ਆਨੰਦ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸਮੁੱਚੀ ਟੀਮ ਨੇ ਆਪਣੀ ਜ਼ਿੰਮੇਦਾਰੀ ਬਾਖੂਬੀ ਨਿਭਾਈ ਹੈ।ਬੀ.ਐਸ.ਐਫ ਵੱਲੋਂ ਜਿਥੇ ਇੰਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਉਥੇ ਲੋੜ ਪੈਣ ‘ਤੇ ਸਮੇਂ-ਸਮੇਂ ਤੇ ਹੋਰ ਮੋਕੇ ਵੀ ਪ੍ਰਦਾਨ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਬੀ.ਐਸ.ਐਫ ਦੇਸ਼ ਦੀ ਸੁਰੱਖਿਆ ਦੇ ਨਾਲ-ਨਾਲ ਸਮਾਜ ਸੇਵਾ ਤੇ ਹੋਰਨਾਂ ਕਾਰਜ਼ਾਂ ਨੂੰ ਵੀ ਸਮਰਪਿਤ ਹੈ, ਇਹ ਸਭ ਕੁੱਝ ਅਜਿਹੇ ਵਿਅਕਤੀਆਂ ਤੇ ਸੰਸਥਾਵਾਂ ਦੇ ਸਹਿਯੋਗ ਬਿਨ੍ਹਾਂ ਸੰਭਵ ਨਹੀ ਹੈ। ਉਨ੍ਹਾਂ ਨੇ ਐਮ.ਡੀ ਡਾ. ਐਮ.ਐਮ ਆਨੰਦ, ਡਾਇਰੈਕਟਰ ਵਿੱਕੀ ਆਨੰਦ, ਪ੍ਰਧਾਨ ਸੁਨੀਲ ਮਹਿਰਾ, ਪਿ੍ਰੰਸੀਪਲ ਮਿਨਾਕਸ਼ੀ ਮਹਿਰਾ, ਡਾਇਰੈਕਟਰ ਨਿਧੀ ਮਹਿਰਾ ਆਦਿ ਦਾ ਵੀ ਧੰਨਵਾਦ ਕੀਤਾ।

Check Also

ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ

ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply