Wednesday, July 29, 2026

ਵਿੰਗ ਕਮਾਂਡਰ ਅਭਿਨੰਦਨ ਅਟਾਰੀ -ਵਾਹਗਾ ਬਾਰਡਰ ਰਸਤੇ ਭਾਰਤ ਦੇ ਹਵਾਲੇ – ਦੇਸ਼ ਵਾਸੀ ਖੁਸ਼

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਹਵਾਲੇ ਕਰਨ ਲਈ ਵਿੰਗ ਕਮਾਂਡਰ ਅਭਿਨੰਦਨ ਨੂੰ ਲਾਹੌਰ ਤੋਂ ਬਾਅਦ Wing Commander Abhinandan1ਤਕਰੀਬਨ ਰਾਤ 9.00 ਵਜੇ ਵਾਹਗਾ ਬਾਰਡਰ ਲਿਆਂਦਾ ਗਿਆ। ਜਿਥੋਂ ਉਸ ਨੂੰ ਰਾਤ 9.20 ਵਜੇ ਭਾਰਤ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਜਿਕਰਯੋਗ ਹੈ ਕਿ ਪਾਕਿਸਤਾਨ ਨੇ ਅਭਿਨੰਦਨ ਨੂੰ ਪਹਿਲਾਂ ਸਵੇਰੇ 10.00 ਵਜੇ ਤੇ ਫਿਰ ਸ਼ਾਮ 4.00 ਵਜੇ ਭਾਰਤ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਸੀ।ਪਰ ਕਾਗਜ਼ੀ ਕਾਰਵਾਈ ਕਰਦਿਆਂ ਉਸ ਨੂੰ ਰਾਤ 9.20 ਵਜੇ ਭਾਰਤ ਦੇ ਹਵਾਲੇ ਕੀਤਾ ਗਿਆ।ਇਸ ਤੋਂ ਪਹਿਲਾਂ ਭਾਰਤ ਵਲੋਂ ਸੁਰੱਖਿਆ ਕਾਰਣਾਂ ਕਰ ਕੇ ਅੱਜ ਅਟਾਰੀ ਵਾਹਗਾ `ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਰੱਦ ਕਰ ਦਿੱਤੀ ਗਈ।
    ਮਿਗ ਫਾਈਟਰ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ਬੁੱਧਵਾਰ ਲਾਈਨ ਆਫ ਕੰਟਰੋਲ ਤੋਂ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਹਿੱਸੇ ਤੋ ਪਾਕਿਸਤਾਨ ਵਲੋਂ ਗ੍ਰਿਫਤਾਰ ਕਰ ਲ਼ਿਆ ਗਿਆ ਸੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply