Wednesday, June 17, 2026

ਸਿਮਰਜੀਤ ਬੈਂਸ ਨੇ ਮਾਨਸਾ `ਚ ਪਾਰਟੀ ਦਫਤਰ ਦਾ ਕੀਤਾ ਉਦਘਾਟਨ

ਭੀਖੀ/ ਮਾਨਸਾ, 1 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਭਾਜਪਾ ਦੇ  ਪਰਿਵਾਰਾਂ ਦੇ ਨਾਮ ਹੋਇਆ ਇੰਤਕਾਲ ਤੋੜ ਕੇ PPN0103201926ਦਮ ਲਵਾਂਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਲੁਧਿਆਣਾ ਸਿਮਰਜੀਤ ਸਿੰਘ ਬੈਂਸ ਪ੍ਰਧਾਨ ਲੋਕ ਇਨਸਾਫ ਪਾਰਟੀ ਨੇ ਮਾਨਸਾ ਕੈਂਚੀਆਂ ਤੇ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ।
      ਉਨਾਂ ਕਿਹਾ ਕਿ ਕਿ ਅਜ਼ਾਦ ਭਾਰਤ ਦੀ 70 ਸਾਲ ਬੀਤ ਜਾਣ ਤੇ ਵੀ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ  ਹੋ ਰਹੀ ਹੈ ਜਦੋਂ ਕਿ ਅਖੌਤੀ ਪਾਰਟੀਆਂ ਦੇ ਪਰਿਵਾਰਾਂ ਦਾ ਵਿਕਾਸ ਦਿਨ ਰਾਤ ਵਧੀ ਜਾ ਰਿਹਾ ਹੈ। ਜੇਕਰ ਬੇਰੁਜ਼ਗਾਰੀ ਦੀ ਗੱਲ ਕਰੀਏ ਜੋ ਦੋ ਪ੍ਰੋਜੈਕਟ ਮਾਨਸਾ, ਬੁਢਲਾਡਾ ਵਿੱਚ ਲੱਗੇ ਸਨ ਅਕਾਲੀ ਸਰਕਾਰ ਨੇ ਬੰਦ ਕਰਕੇ ਰੁਜ਼ਗਾਰ ਵਾਲਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ।ਲੋਕ ਇਨਸਾਫ ਪਾਰਟੀ ਦੇ ਸੂਬਾ ਕਨਵੀਨਰ ਜਤਿੰਦਰ ਸਿੰਘ ਭੱਲਾ ਨੇ ਬੋਲਦਿਆਂ ਕਿਹਾ ਕਿ ਪੰੰਜਾਬ ਵਿੱਚ ਰਿਸ਼ਵਤਖੋਰੀ ਅਤੇ ਨਸ਼ਾ ਅਕਾਲੀ-ਭਾਜਪਾ ਸਰਕਾਰ ਦੀ ਤਰਜ ਤੇ ਅੱਜ ਦੀ ਕਾਂਗਰਸ ਸਰਕਾਰ ਨੇ ਇਸ ਵਿੱਚ ਵਾਧਾ ਹੀ ਕੀਤਾ ਹੈ।ਕਿਸਾਨ ਕਰਜੇ ਦੇ ਬੋਝ ਕਾਰਨ ਖੁਦਕੁਸ਼ੀਆ ਕਰ ਰਹੇ ਹਨ ਜਦੋਂ ਕਿ ਉਦਯੋਗਪਤੀਆਂ ਦਾ ਕਰੋੜਾਂ ਅਰਬਾਂ ਦੇ ਲੋਨ ਡੈਡ ਕਰਾਰ ਦਿੱਤੇ ਗਏ ਹਨ।ਇਹਨਾਂ ਰਾਜਨੀਤਿਕ ਲੋਕਾਂ ਤੇ ਪੁਲਿਸ ਦੀ ਮਿਲੀਭੁਗਤ ਨਾਲ ਜ਼ੁਰਮਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ।
       ਮਨਜੀਤ ਸਿੰਘ ਮੀਹਾਂ ਜਿਲ੍ਹਾ ਪ੍ਰਧਾਨ ਲੋਕ ਇਲਸਾਫ ਪਾਰਟੀ ਮਾਨਸਾ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਦੀ ਜਕੜ ਤੋੜਨ ਲਈ ਲੋਕ ਇਨਸਾਫ ਪਾਰਟੀ ਨਾਲ ਹਮਖਿਆਲੀਆਂ ਪਾਰਟੀਆਂ ਨਾਲ ਰਲ ਕੇ ਲੋਕ ਸਭ ਤੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਫ਼ ਅਕਸ਼ ਅਤੇ ਇਮਾਨਦਾਰ ਬੰਦਿਆਂ ਨੂੰ ਚੋਣਾਂ ਵਿੱਚ ਉਤਾਰੇਗੀ।
        ਇਸ ਮੌਕੇ ਅਮਰ ਸਿੰਘ ਭਾਦੜਾ, ਇੰਜ. ਗੁਰਦੇਵ ਸਿੰਘ ਖਿੱਲਣ, ਮਹਿੰਦਰ ਸਿੰਘ ਗੁੜੱਦੀ, ਬੂਟਾ ਸਿੰਘ ਘਰਾਂਗਣਾ, ਬਲਦੇਵ ਸਿੰਘ ਘੋੜੇਵਾਲਾ, ਭਿੰਦਰ ਸਿੰਘ ਮਾਨਸਾ, ਗੁਲਾਬ ਸਿੰਘ ਚਕੇਰੀਆਂ, ਹਰਜੀਵਨ ਸਿੰਘ ਘਰਾਂਗਣਾ, ਹਰਜੋਤ ਸਿੰਘ ਭੈਣੀਬਾਘਾ, ਹਰਪ੍ਰੀਤ ਸਿੰਘ ਬੁਰਜ ਹਰੀ, ਸਾਧੂ ਸਿੰਘ ਭੁੱਲਰ, ਆਦਿ ਨੇ ਵੀ ਸੰਬੋਧਨ ਕੀਤਾ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply