ਭੀਖੀ/ ਮਾਨਸਾ, 1 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇਵਾਲਾ ਵਿਖੇ ਮਹਾਨ ਭਾਰਤੀ ਵਿਗਿਆਨੀ ਦੀ ਕੀਤੀ ਖੋਜ
“ਰਮਨ ਪ੍ਰਭਾਵ” ਨੂੰ ਸਮਰਪਿਤ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਸਬੰਧੀ ਇਕਬਾਲ ਸੰਧੂ ਉਭਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨੋਬਲ ਇਨਾਮ ਜੇਤੂ ਸੀ.ਬੀ ਰਮਨ ਇੱਕ ਬਹੁਤ ਹੀ ਮਹਾਨ ਭਾਰਤੀ ਵਿਗਿਆਨੀ ਸਨ।ਉਹਨਾਂ ਨੇ ਭੌਤਿਕ ਵਿਗਿਆਨ ਨਾਲ ਸਬੰਧਤ ਬਹੁਤ ਸਾਰੀਆਂ ਖੋਜਾਂ ਕੀਤੀਆਂ।ਸਾਨੂੰ ਇਹੋ ਜਿਹੇ ਵਿਗਿਆਨੀਆਂ ਦੀਆਂ ਖੋਜਾਂ ਤੋਂ ਪ੍ਰੇਰਨਾ ਲੈ ਕੇ ਵਹਿਮਾਂ ਭਰਮਾਂ ਨੂੰ ਦਿਲਾਂ ਚੋਂ ਕੱਢ ਕੇ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਂਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਕਿਸੇ ਵੀ ਗੱਲ ਦਾ ਕਾਰਨ ਲੱਭ ਕੇ ਸੱਚ ਦੀ ਖੋਜ ਕਰਨੀ ਚਾਹੀਦੀ ਹੈ।ਸਾਨੂੰ ਸੁਣੀ ਸੁਣਾਈ ਗੱਲ, ਧਾਗੇ-ਤਵੀਤਾਂ ਅਤੇ ਵਹਿਮਾਂ-ਭਰਮਾ ਤੋਂ ਦੂਰ ਰਹਿਣ ਚਾਹੀਦਾ ਹੈ। ਇਸ ਸਬੰਧੀ ਵਿਦਿਆਰਥੀਆਂ ਨੇ “ਜੈ ਵਿਗਿਆਨ” ਦੇ ਨਾਅਰੇ ਵੀ ਲਾਏ।
ਇਸ ਮੌਕੇ ਸਕੂਲ ਮੁੱਖੀ ਗੁਰਚਰਨ ਸਿੰਘ, ਅਮਨਦੀਪ ਸਿੰਘ, ਜੋਨੀ ਕੁਮਾਰ, ਮੈਡਮ ਸਿਮਰਜੀਤ ਕੌਰ, ਜਗਦੀਪ ਸਿੰਘ, ਸਿੱਖਿਆਰਥੀ ਅਧਿਆਪਕ ਗੁਰਬਾਜ ਸਿੰਘ, ਚੰਦਨ ਗੋਇ, ਨੈਂਸੀ, ਗਗਨਪ੍ਰੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media