Monday, June 22, 2026

ਮਾਲਵਾ ਕਾਲਜ ਬੌਂਦਲੀ ਵਿਖੇ ਪੰਜਾਬੀ ਕਵਿਤਾ ਉਚਾਰਣ ਮੁਕਾਬਲੇ ਅੱਜ

ਸਮਰਾਲਾ, 1 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ (ਰਜਿ:) ਅਤੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਵੱਲੋਂ ਸਾਂਝੇ ਰੂਪ ਵਿੱਚ ਕਵਿਤਾ ਉਚਾਰਣ ਮੁਕਾਬਲੇ ਮਾਲਵਾ ਕਾਲਜ ਬੌਂਦਲੀ ਵਿਖੇ ਕਰਵਾਏ ਜਾ ਰਹੇ ਹਨ। ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਦੀਪ ਦਿਲਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਦੇ ਵੱਖ ਵੱਖ ਕਾਲਜਾਂ ਦੇ ਕਵਿਤਾ ਉਚਾਰਣ ਮੁਕਾਬਲੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਦੇ ਐਡੀਟੋਰੀਅਮ ਵਿਖੇ ਆਰੰਭ ਹੋਣਗੇ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਲਬੀਰ ਸਿੰਘ ਰਾਜੇਵਾਲ, ਪ੍ਰੋ: ਜਗਮੋਹਨ ਸਿੰਘ, ਨਰਿੰਦਰ ਸ਼ਰਮਾ, ਜਸਪ੍ਰੀਤ ਕਲਾਲਮਾਜਰਾ ਅਤੇ ਪ੍ਰਿੰਸੀਪਲ ਪ੍ਰਮਜੀਤ ਕੌਰ ਸੋਬਤੀ ਕਰਨਗੇ।
ਮੁੱਖ ਮਹਿਮਾਨ ਡਾ. ਯੋਗਰਾਜ ਚੇਅਰਮੈਨ ਪੰਜਾਬੀ ਵਿਭਾਗ, ਪੰਜਾਬ ਯੂਨੀਵਸਿਟੀ ਚੰਡੀਗੜ੍ਹ ਅਤੇ ਵਿਸ਼ੇਸ਼ ਮਹਿਮਾਨ ਪ੍ਰੋ: ਹਰਪਾਲ ਸਿੰਘ ਭੱਟੀ, ਪ੍ਰੋ: ਸੁਖਵਿੰਦਰ ਸਿੰਘ ਵਿਰਕ, ਪ੍ਰੋ: ਗੁਰਮੀਤ ਕੌਰ, ਪ੍ਰੋ: ਸੁਖਵਿੰਦਰ ਸਿੰਘ, ਸੁਪਰਡੈਂਟ ਬਲਜਿੰਦਰ ਸਿੰਘ, ਜਸਵੀਰ ਸਿੰਘ ਝੱਜ, ਅਵਤਾਰ ਸਿੰਘ ਧਮੋਟ, ਸੁਰਜੀਤ ਮੰਡ, ਰਾਜਵਿੰਦਰ ਸਮਰਾਲਾ ਅਤੇ ਅਸ਼ੋਕ ਸੰਘੋਲ ਹੋਣਗੇ।ਪ੍ਰੋਗਰਾਮ ਦਾ ਉਦਘਾਟਨੀ ਗੀਤ ਸੁਖਮਿੰਦਰ ਰਾਮਪੁਰੀ ਪੇਸ਼ ਕਰਨਗੇ ਅਤੇ ਸੰਬੋਧਨੀ ਸ਼ਬਦ ਬਲਵਿੰਦਰ ਸਿੰਘ ਗਰੇਵਾਲ ਕਹਿਣਗੇ।ਸਮੁੱਚੇ ਮੁਕਾਬਲੇ ਦੀ ਜੱਜਮੈਂਟ ਐਡਵੋਕੇਟ ਪਰਮਜੀਤ ਸਿੰਘ ਖੰਨਾ, ਮਾ. ਤਰਲੋਚਨ ਸਮਰਾਲਾ ਅਤੇ ਸੁਖਜੀਤ ਦੇਣਗੇ। ਇਲਾਕੇ ਦੇ ਸਾਹਿਤ ਪ੍ਰੇਮੀਆਂ ਅਤੇ ਬੁੱਧੀਜੀਵੀਆਂ ਨੂੰ ਇਸ ਪੰਜਾਬੀ ਕਵਿਤਾ ਉਚਾਰਣ ਮੁਕਾਬਲੇ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
 

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply