Monday, July 6, 2026

ਯੂਨੀਵਰਸਿਟੀ ਦੇ ਫਿਜਿਕਸ ਸਾਇੰਸ ਵਿਭਾਗ ਵਲੋਂ ਨਾਨ-ਲੀਨੀਅਰ ਫਿਨੋਮਨਾ `ਤੇ ਦੋ ਰੋਜ਼ਾ ਕੌਮੀ ਕਾਨਫਰੰਸ

PPN0103201937ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੇ ਵਿਦਿਅਕ ਮਾਮਲਿਆਂ ਦੇ ਡੀਨ ਪ੍ਰੋ. ਕਮਲਜੀਤ ਸਿੰਘ ਨੇ  ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ  ਵਿਗਿਆਨਕ ਤਕਨੀਕਾਂ ਦੇ ਨਾਲ ਆਪਣੇ ਹੁਨਰ ਨੂੰ ਹੋਰ ਤਰਾਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋ ਨਾਨ-ਲੀਨੀਅਰ ਫਿਨੋਮਨਾ ਵਿਸ਼ੇ ਤੇ ਕਰਵਾਏ ਦੋ ਦਿਨਾ ਨੈਸ਼ਨਲ ਕਾਨਫਰੰਸ ਨੂੰ ਸੰਬੋਧਨ ਕਰ ਰਿਹੇ ਸਨ।ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 50 ਵਰ੍ਹੇ ਗੰਢ ਨੂੰ ਸਮਰਪਿਤ ਹੈ ।ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਕਮਲਜੀਤ ਸਿੰਘ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਜੀਓਮਗਨੈਟਿਜ਼ਮ ਦੇ ਪ੍ਰੌ. ਏ ਕੱਕੜ ਇਸ ਮੌਕੇ ਵਿਸੇਸ ਮਹਿਮਾਨ ਸਨ।ਪ੍ਰੋ. ਐਨ.ਪੀ. ਐਸ ਸੈਣੀ ਨੇ ਪ੍ਰੋਗ੍ਰਾਮ ਦਾ ਉਦਘਾਟਨ ਕਰਦੇ ਹੋਏ ਨਾਨ ਲਾਇਨਿਅਰ ਡਾਇਨਾਮਿਕਸ ਦੀ ਸਾਰਥਕਤਾ `ਤੇ ਰੌਸ਼ਨੀ ਪਾਈ।ਡਾ. ਬਿੰਦੀਆ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਡੀਨ ਫੈਕਲਟੀ ਆਫ ਸਾਇੰਸਿਜ਼ ਦੇ ਪ੍ਰੋਫੈਸਰ ਬੀ.ਐਸ ਬਾਜਵਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਤੋਂ ਪ੍ਰੋ. ਆਰ.ਸੀ ਸਿੰਘ, ਪ੍ਰੋ. ਡੀ.ਪੀ ਸਿੰਘ, ਡਾ. ਅਮਨ ਮਹਾਜਨ, ਡਾ. ਅਨੂਪਿੰਦਰ ਸਿੰਘ, ਪ੍ਰੋ. ਸੰਦੀਪ ਸ਼ਰਮਾ ਅਤੇ ਡਾ. ਹਰਜੀਤ ਕੌਰ ਇਸ ਵਿਗਿਆਨਕ ਮਿਣਲੀ ਮੌਕੇ ਤੇ ਵਿਸ਼ੇਸ਼ ਤੋਰ ਤੇ  ਹਾਜ਼ਰ ਸਨ।ਡੀਨ ਪ੍ਰੋ. ਕਮਲਜੀਤ ਸਿੰਘ ਨੇ ਭੋਤਿਕ ਵਿਗਿਆਨ ਵਿਭਾਗ ਵੱਲੋ ਕਰਵਾਈ ਜਾ ਰਹੀ ਦੋਂ ਦਿਨਾਂ ਕਾਨਫਰੰਸ ਦੇ ਸਫਲਤਾ ਨਾਲ ਸੰਪਨ ਹੋਣ ਦੀ ਆਸ ਪ੍ਰਗਟਾੳਦਿਆਂ ਕਿਹਾ ਕਿ ਅਜਿਹੀਆਂ ਕਾਨਫਰੰਸਾ ਤੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਵਿਦਿਅਕ ਕਾਨਫਰੰਸਾਂ ਦੀ ਸਰਥਿਕਤਾ ਤਾਂ ਹੀ ਹੈ ਜੇ ਵਿਦਿਆਰਥੀ ਇਹਨਾਂ ਤੋਂ ਸੇਧ ਲੈਣ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਵਿਗਿਆਨ ਨਵੀਆਂ ਨਵੀਆਂ ਤਕਨੀਕਾਂ ਨੂੰ ਸਮਝਣ ਅਤੇ ਉਸ ਦਾ ਪੜ੍ਹਾਈ ਦੇ ਨਾਲ ਨਾਲ ਆਪਣੇ ਹੁਨਰ ਨੂੰ ਹੋਰ ਵੀ ਵਧੀਆ ਬਣਾਉਣ ਵਿਚ ਸਹਿਯੋਗ ਲੈਣ।ਉਹਨਾਂ ਨੇ ਕਿਹਾ ਕਿ ਨਵੀਆ ਤਕਨੀਕਾਂ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਤੇ ਹੀ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।  
ਇਸ ਤੋਂ ਪਹਿਲਾ ਪ੍ਰੋ. ਕੱਕੜ ਨੇ “ਸਪੇਸ-ਅਰਥ ਪਲਾਜ਼ਮਾ” ਉਪਰ ਵਿਸ਼ੇਸ਼ ਚਰਚਾ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।ਇਸ ਵਿਚ ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply