ਦੋਵਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਮਿਲਣਗੇ ਅਕਾਦਮਿਕ ਐਕਸਚੇਂਜ ਪ੍ਰੋਗਰਾਮ ਦੇ ਮੌਕੇ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਾਊਥ ਫਲੋਰੀਡਾ ਯੂਨੀਵਰਸਿਟੀ ਨੇ ਆਪਸੀ ਅਕਾਦਮਿਕ ਸਾਂਝ ਵਧਾਉਣ ਲਈ ਇਕ ਵਿਸ਼ੇਸ਼ ਸਮਝੋਤਾ ਕੀਤਾ ਹੈ।ਜਿਸ ਵਿਚ ਇੰਟਰਪਰਨਿਉਰਸ਼ਿਪ ਵਿਕਾਸ ਉਪਰ ਕੰਮ ਦੇ ਨਾਲ ਨਾਲ ਐਕਸਚੇਂਜ ਅਤੇ ਸਹਿਯੋਗ ਪ੍ਰੋਗਰਾਮ ਨੂੰ ਸਥਾਪਤ ਕੀਤਾ ਜਾਵੇਗਾ।ਸਾਊਥ ਫਲੋਰੀਡਾ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਰੌਜਰ ਬ੍ਰਿੰਡਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਵਿਚਕਾਰ ਇਹ ਰਸਮੀ ਸਮਝੌਤਾ ਹੋਇਆ।ਇਸ ਸਹਿਯੋਗ ਨਾਲ ਸੰਸਥਾਵਾਂ ਦੇ ਵਿਚਕਾਰ ਅਕਾਦਮਿਕ ਅਤੇ ਵਿਦਿਆਰਥੀ ਐਕਸਚੇਂਜ ਦੇ ਮੌਕੇ ਵਧਣਗੇ।
ਪ੍ਰੋ. ਸੰਧੂ ਨੇ ਕਿਹਾ ਕਿ ਅੱਜ ਜਦੋਂ ਭਾਰਤ ਅਤੇ ਅਮਰੀਕਾ ਵਿਚਕਾਰ ਰਿਸਤਿਆਂ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ, ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਭਾਰਤ-ਅਮਰੀਕਾ ਖੋਜ ਸਾਂਝੇਦਾਰੀ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਵਿੱਚ ਅਗਵਾਈ ਕਰ ਰਹੀ ਹੈ।ਇਸ ਪਹਿਲ ਕਦਮੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਖੋਜ ਅਤੇ ਨਵੀਨਤਾ ਲਈ ਵਿਸ਼ਵ ਦੀਆਂ ਅਹਿਮ ਸੰਸਥਾਂਵਾਂ ਵਿਚੋਂ ਉਭਰ ਕੇ ਆਵੇਗੀ।ਪ੍ਰੋ. ਸੰਧੂ ਨੇ ਅੱਗੇ ਕਿਹਾ, ਇਹ ਸਹਿਯੋਗ ਖੋਜ ਨੂੰ ਉਤਸ਼ਾਹਤ ਕਰਨ ਅਤੇ ਵਿਚਾਰਾਂ ਦਾ ਅੰਤਰਰਾਸ਼ਟਰੀ ਆਦਾਨ-ਪ੍ਰਦਾਨ, ਨਵੇਂ ਗਿਆਨ ਦੇ ਵਿਕਾਸ ਅਤੇ ਇਨ੍ਹਾਂ ਕੇਂਦਰਾਂ ਰਾਹੀਂ ਵਿਸ਼ਵ ਪੱਧਰ ਦੀ ਖੋਜ ਦੀ ਸੂਝ ਵਧਾਉਣ ਲਈ ਇੱਕ ਬਹੁਤ ਵੱਡਾ ਮੌਕਾ ਹੈ।ਆਪਸੀ ਸਹਿਯੋਗ ਵਿਚ ਵਿਦਿਆਰਥੀ-ਅਧਿਆਪਕ ਐਕਸਚੇਂਜ ਪ੍ਰੋਗਰਾਮ, ਸਿੱਖਣ ਲਈ ਵਿਦਿਆਰਥੀਆਂ ਦੇ ਗਤੀਸ਼ੀਲਤਾ ਪ੍ਰੋਗਰਾਮ, ਸਹਿਕਾਰੀ ਖੋਜ ਪ੍ਰੋਜੈਕਟਾਂ ਦਾ ਵਿਕਾਸ ਅਤੇ ਪ੍ਰਕਾਸ਼ਨ ਰਾਹੀਂ ਖੋਜ ਦਾ ਪ੍ਰਸਾਰ ਸ਼ਾਮਲ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸੈਂਟਰ ਫਾਰ ਇਨਟਰਪ੍ਰੈਨਯੋਰ ਸਪੋਰਟਸ ਐਂਡ ਮੈਡੀਕਿਨ ਜੋ ਕਿ ਭਾਰਤ ਵਿਚ ਸਭ ਤੋਂ ਵਧੀਆ ਉੱਚ ਖੋਜ ਕੇਂਦਰ ਹੈ ਅਤੇ ਵਧੀਆ ਅਕਾਦਮਿਕ ਪ੍ਰੋਗਰਾਮ ਦੇ ਨਾਲ ਆਪਸੀ ਸਹਿਯੋਗ ਦੀ ਉਮੀਦ ਰੱਖਦੇ ਹਾਂ।
ਪ੍ਰੋਫੈਸਰ ਰੋਜ਼ਰ ਬ੍ਰਿੰਡਲੇ ਨੇ ਕਿਹਾ ਕਿ “ਦੱਖਣੀ ਫਲੋਰੀਡਾ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਹ ਸਾਂਝੇਦਾਰੀ ਕੌਮਾਂਤਰੀ ਸਬੰਧਾਂ ਵਿੱਚ ਇਕ ਮੀਲਪੱਥਰ ਹੈ।ਖੋਜ ਨੂੰ ਉਤਸ਼ਾਹਤ ਕਰਨ ਲਈ ਸਾਨੂੰ ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚਕਾਰ ਇਸ ਯਤਨ ਦਾ ਇੱਕ ਸਹਿ-ਸੰਸਥਾਪਕ ਬਣਨ ਲਈ ਬੇਹੱਦ ਖੁਸ਼ੀ ਹੈ।ਕਿਹਾ ਕਿ ਮੈਨੂੰ ਪੱਕਾ ਯਕੀਨ ਹੈ ਕਿ ਇਹ ਭਾਗੀਦਾਰੀ ਸਾਰੀਆਂ ਸਬੰਧਤ ਸੰਸਥਾਵਾਂ ਅਤੇ ਅਕਾਦਮਿਕ ਖੇਤਰਾਂ ਵਿਚ ਲਿਆਏਗੀ।
ਯੂਨੀਵਰਸਿਟੀ ਇੰਡਸਟਰੀ ਲਿੰਕਜ਼ ਪ੍ਰੋਗਰਾਮ ਕੋਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਨੇ ਕਿਹਾ ਸਹਿਯੋਗ ਅਤੇ ਅਪਸੀ ਸਾਂਝ ਰਾਹੀਂ, ਖੋਜ ਵਿਚ ਡੂੰਘੀ ਸਮਝ ਪ੍ਰਾਪਤ ਕਰਾਂਗੇ ਅਤੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਯਤਨ ਕਰਾਗੇ “ਅਕਾਦਮਿਕ ਅਤੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮਾਂ ਲਈ ਯੂਨੀਵਰਸਿਟੀ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ। ਜਿਸ ਨਾਲ ਉਨ੍ਹਾਂ ਨੂੰ ਵਿਕਾਸਸ਼ੀਲ, ਸੱਭਿਆਚਾਰਕ ਅਤੇ ਸਮਾਜਕ ਤੌਰ ਤੇ ਵਿਕਾਸ ਅਤੇ ਤਰੱਕੀ ਮਿਲੇਗੀ ।
Punjab Post Daily Online Newspaper & Print Media