ਜੰਡਿਆਲਾ ਗੁਰੂ, 2 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅਧਿਆਪਕ ਸੰਘਰਸ਼ ਕਮੇਟੀ ਦੀ 28 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ
ਹੋਈ ਸੀ ਉਹ ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।ਮੁੱਖ ਮੰਤਰੀ ਵਲੋਂ ਹੁਣ ਇਹ ਮੀਟਿੰਗ 5 ਮਾਰਚ ਨੂੰ ਹੋਵੇਗੀ।ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਅਧਿਆਪਕ ਸੰਘਰਸ਼ ਕਮੇਟੀ ਦੀ ਇਹ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਉਹਨਾਂ ਦੀ ਚੰਡੀਗੜ ਰਿਹਾਇਸ਼ ਵਿਖੇ ਦੁਪਿਹਰ 12:30 ਵਜੇ ਹੋਵੇਗੀ।ਜਿਸ ਦੌਰਾਨ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨ, ਅਧਿਆਪਕਾਂ ਦੀ ਤਨਖਾਹ `ਚ ਕਟੌਤੀ ਬੰਦ ਕਰਨੀ, ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਦੇਣ, ਡੀ.ਏ ਦੀਆਂ ਸਾਰੀਆਂ ਕਿਸ਼ਤਾਂ ਲਾਗੂ ਕਰਨੀ ਤੇ ਰਹਿੰਦੇ ਬਕਾਏ ਦੇਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਮੰਗਾਂ ਰੱਖੀਆਂ ਜਾਣਗੀਆਂ।
ਇਸ ਮੌਕੇ ਦਵਿੰਦਰ ਸਿੰਘ ਪੂਨੀਆ, ਬਲਕਾਰ ਸਿੰਘ ਵਲਟੋਹਾ, ਸਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ, ਸੁਖਰਾਜ ਸਿੰਘ ਕਾਹਲੋ, ਮਲਕੀਤ ਸਿੰਘ ਕੱਦਗਿੱਲ , ਅਮਨਦੀਪ ਸ਼ਰਮਾ , ਗੁਰਮੇਲ ਸਿੰਘ ਬਰੵੇ ਹਰਜਿੰਦਰਪਾਲ ਸਿੰਘ ਸਠਿਆਲਾ, ਸੁਰਿੰਦਰ ਸਿੰਘ ਬਾਠ, ਗੁਰਿੰਦਰ ਸਿੰਘ ਸਿੱਧੂ, ਸੁਲੱਖਣ ਸਿੰਘ ਬੇਰੀ, ਨਵਦੀਪ ਸਿੰਘ ਵਿਰਕ ਆਦਿ ਅਧਿਆਪਕ ਆਗੂ ਹਜ਼ਰ ਸਨ ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media