ਅੰਮ੍ਰਿਤਸਰ, 7 ਸਤੰਬਰ (ਸਾਜਨ ਮਹਿਰਾ)- ਪੀਰ ਬਾਬਾ ਗੁੱਗਾ ਪੀਰ ਦਾ ਤੀਸਰਾ ਸਾਲਾਨਾ ਮੇਲਾ ਬੜੀ ਧੂੁਮ ਧਾਮ ਨਾਲ ਮੁੱਖ ਸੇਵਾਦਾਰ ਲਖਵਿੰਦਰ ਕੋਰ ਤੇ ਦੇਸਾ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸੋਨੂੰ ਬਾਬਾ ਜੀ ਬੰਬੇ ਵਾਲਾ ਖੂਹ ਵਾਲੇ, ਸੰਤ ਨਿਰੇਂਦਰ ਪਾਲ, ਬਾਬਾ ਧਿਆਨੇ ਸ਼ਾਹ ਅਤੇ ਬਾਬਾ ਮਨੋਹਰ ਸ਼ਾਹ ਨੇ ਮੇਲੇ ਵਿੱਚ ਪਹੁੰਚ ਕੇ ਹਾਜਰੀਆਂ ਭਰੀਆਂ।ਸ਼ਹਿਰ ਦੇ ਮਸ਼ਹੂਰ ਕਵਾਲ ਪਾਰਟੀ ਸੈਨ ਭਰਾ ਅਤੇ ਵਿਸ਼ਾਲ ਮਸਤਾਨਾ ਨੇ ਕਵਾਲੀਆਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪੀਰ ਬਾਬਾ ਗੁੱਗਾ ਪੀਰ ਜੀ ਦੇ ਚਰਨਾ ਵਿੱਚ ਹਾਜਰਿਆਂ ਭਰੀਆਂ।ਇਸ ਮੌਕੇ ਅੱਤੂਟ ਲੰਗਰ ਵਰਤਾਇਆ ਗਿਆ।ਮੁੱਖ ਸੇਵਾਦਾਰ ਲਖਵਿੰਦਰ ਕੋਰ ਅਤੇ ਦੇਸਾ ਸਿੰਘ ਵਲੋਂ ਆਏ ਮੂੱਖ ਮਹਿਮਾਨਾਂ ਨੂੰ ਲੱਕਵਿੰਦਰ ਕੋਰ ਨੇ ਸਨਮਾਨਿਤ ਕੀਤਾ।ਇਸ ਮੌਕੇ ਹਰਸ਼, ਪ੍ਰਿੰਸ, ਸਿਕੰਦਰ, ਰਾਜੂ, ਪਵਨ ਸ਼ਰਮਾ, ਮੋਹਿਤ, ਪ੍ਰਦੀਪ ਸ਼ਰਮਾ, ਅਸ਼ੀਸ਼, ਸਤੀਸ਼ ਕੁਮਾਰ, ਗੋਰਵ ੳਰੋੜਾ ਵਿਨੋਦ ਮਹਾਜਨ, ਸ਼ਮੀ, ਦੀਕਸ਼ਾਂਤ ਕਨੇਡਾ ਵਾਲੇ, ਹਿਤੇਸ਼ ਆਦਿ ਹਾਜਰ ਸਨ।
Check Also
ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ
ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …