Sunday, March 29, 2026

ਐਂਟੀ ਕਰਾਈਮ ਬਿਉਰੋ ਵੱਲੋ ਅੰਤਰਰਾਸ਼ਟਰੀ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ- ਰਾਠੋਰ

PPN07091426ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਐਟੀ ਕਰਾਈਮ ਬਿਉਰੋ (ਰਜਿ:) ਦੀ ਮੀਟਿੰਗ ਮਜੀਠਾ ਵਿਖੇ ਜੋਗਾ ਸਿੰਘ ਰਿਟਾਇਰਡ ਅਸਿਸਟੈਂਟ ਕਮਾਂਡਰ ਚੇਅਰਮੈਨ ਜਿਲ੍ਹਾ ਅੰਮ੍ਰਿਤਸਰ ਕਾਰਜਕਾਰੀ ਕਮੇਟੀ ਦੇ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਸੰਤ ਬਲਦੇਵ ਸਿੰਘ ਰਾਠੋਰ ਸੰਥਾਪਕ ਅਤੇ ਚੀਫ ਇੰਟਰਨੈਸ਼ਨਲ ਮੈਨਜਮੈਂਟ ਕਮੇਟੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੋਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਰਾਠੋਰ ਨੇ ਕਿਹਾ ਕਿ ਐਂਟੀ ਕਰਾਈਮ ਬਿਉਰੋ ਦੀ ਸਥਾਪਨਾ ਦਾ ਮਕਸਦ ਇਹ ਹੈ ਕਿ ਉਹਨਾ ਲੋਕਾਂ ਵਿੱਚ ਸ਼ਕਤੀ ਪ੍ਰਧਾਨ ਕਰਨਾ ਜੋ ਜੁਰਮ ਹੁੰਦੇ ਹੋਏ ਵੀ ਦੇਖਦੇ ਹਨ ਅਤੇ ਉਸਨੂੰ ਸਹਿਣ ਕਰਦੇ ਹਨ।ਦਿਨ ਪ੍ਰਤੀ ਦਿਨ ਵੱਧ ਰਹੇ ਜੁਰਮ ਵਿੱਚ ਲੋਕ ਫੱਸਦੇ ਹਾ ਰਹੇ ਹਨ।ਜਿਸ ਦੇ ਵਿੱਚ ਬਜੁੱਰਗ, ਬੱਚੇ, ਨੋਜਵਾਨ ਅਤੇ ਅੋਰਤ ਸ਼ਭ ਸ਼ਾਮਿਲ ਹਨ।ਜਿਸ ਦੇ ਲਈ ਐਂਟੀ ਕਰਾਈਮ ਬਿਉਰੋ ਨੇ ਇੰਟਰਨੈਸ਼ਨਲ ਪੱਧਰ ਤੱਕ ਕਮੇਟੀਆਂ ਦਾ ਗਠਨ ਕਰਨ ਲਈ ਜਿਲ੍ਹਾ ਪੈ੍ਰਸ ਕਾਨਫਰੈਂਸ ਦਾ ਅਯੋਜਨ ਕਰਕੇ ਸਮਾਜ ਨੂੰ ਜਾਗਰੂਕ ਕਰਕੇ ਇਸ ਮਿਸ਼ਨ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਤਾਂ ਕਿ ਪੂਰੇ ਦੇਸ਼ ਦੀ ਆਵਾਜ ਇੱਕ ਹੋ ਕੇ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ।ਇਹਨਾ ਸਾਰੀਆ ਕਮੇਟੀਆ ਦੀ ਜਾਣਕਾਰੀ ਹਰ ਜਿਲ੍ਹੇ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਜਿਲ੍ਹਾ ਸੈਸ਼ਨ ਜੱਜ ਪੁਲਿਸ ਕਮਿਸ਼ਨਰ, ਐਸ.ਐਸ.ਪੀ, ਡੀ.ਪੀ.ਆਰ, ਸੀ.ਐਮ.ਓ, ਕਮਿਸ਼ਨਰ ਇਨਕਮ ਟੈਕਸ ਅਤੇ ਸੰਬੰਧਿਤ ਪੁਲਿਸ ਸਟੇਸ਼ਨਾ ਵਿੱਚ ਜਾਰੀ ਕੀਤੀ ਜਾਵੇਗੀ, ਤਾਂ ਕਿ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਸਮੇ ਮਦਦ ਦੀ ਜਰਰੂਤ ਪੈਣ ਤੇ ਪੁਲਿਸ ਪ੍ਰਸ਼ਾਸ਼ਨ ਅਤੇ ਸੰਬੰਧਿਤ ਵਿਭਾਗਾ ਤੋਂ ਮਦਦ ਮਿਲ ਸਕੇ।ਵਿਭਾਗ ਵਿੱਚ ਹੋ ਰਹੇ ਭ੍ਰਿਸ਼ਟਾਚਾਰ, ਅੱਤਿਆਚਾਰ, ਬੇਇਨਸਾਫੀ, ਅਤੇ ਬੁਰਾਈਆਂ ਦੇ ਖਿਲਾਫ ਸਬੂਤ ਇਕੱਠੇ ਕਰਕੇ ਦੋਸ਼ੀਆ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।ਐਂਟੀ ਕਰਾਈਮ ਬਿਉਰੋ ਵੱਲੋਂ ਕੀਤੀਆ ਗਈਆ ਕਾਰਵਾਈਆਂ ਅਤੇ ਗਤੀਵਿਧੀਆਂ ਦੀ ਰਿਪੋਰਟ ਰਾਸ਼ਟਰਪਤੀ ਭਾਰਤ ਗ੍ਰਹਿ ਮੰਤਰੀ, ਭਾਰਤ ਸਰਕਾਰ, ਸੁਪਰੀਮ ਕੋਰਟ, ਦਿੱਲੀ ਅਤੇ ਹਰੇਕ ਜਿਲ੍ਹੇ ਦੇ ਗ੍ਰਹਿ ਵਿਭਾਗਾ ਨੂੰ ਭੇਜੀ ਜਾਵੇਗੀ।ਇਸ ਮੋਕੇ ਰਣਜੀਤ ਸਿੰਘ ਰਾਠੋਰ ਵਾਈਸ ਚੇਅਰਮੈਨ ਇੰਟਰਨੈਸ਼ਨਲ ਮੈਨਜਮੈਂਟ ਕਮੇਟੀ, ਅਵਤਾਰ ਸਿੰਘ ਮੈਂਬਰ ਇੰਟਨੈਸ਼ਨਲ, ਸੰਪੂਰਨ ਸਿੰਘ ਚੇਅਰਮੈਨ ਇੰਡੀਆ ਕਾਰਜਕਾਰੀ ਕਮੇਟੀ, ਸੁਬੇਗ ਸਿੰਘ ਗਿੱਲ ਚੇਅਰਮੈਨ ਪੰਜਾਬ, ਸੁਭਾਸ਼ ਚੰਦਰ ਵਾਈਸ ਚੇਅਰਮੈਨ ਜਿਲ੍ਹਾ ਅੰਮ੍ਰਿਤਸਰ, ਫੁਲਜੀਤ ਸਿੰਘ ਵਰਪਾਲ ਸੈਕਟਰੀ ਜਿਲ੍ਹਾ ਅੰਮ੍ਰਿਤਸਰ, ਬਲਦੇਵ ਸਿੰਘ ਸੈਕਟਰੀ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply